ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਆਹ ਸਮਾਗਮਾਂ ’ਚ ਵੇਚੀ ਜਾ ਰਹੀ ਹੈ ਮਹਿੰਗੀ ਸ਼ਰਾਬ

ਆਬਕਾਰੀ ਵਿਭਾਗ ਮੂਕ ਦਰਸ਼ਕ ਬਣਿਆ; ਸ਼ਿਕਾਇਤ ਦੇ ਬਾਵਜੂਦ ਨਹੀਂ ਹੁੰਦੀ ਕਾਰਵਾਈ
Advertisement

ਹਲਕਾ ਡੇਰਾਬੱਸੀ ਵਿੱਚ ਸ਼ਰਾਬ ਦੇ ਠੇਕੇਦਾਰਾਂ ’ਤੇ ਵਿਆਹ ਸ਼ਾਦੀਆਂ ਵਿੱਚ ਲੋਕਾਂ ਨੂੰ ਮਹਿੰਗੀ ਸ਼ਰਾਬ ਵੇਚਣ ਦੇ ਦੋਸ਼ ਲੱਗ ਰਹੇ ਹਨ। ਲੋਕਾਂ ਨੇ ਦੱਸਿਆ ਕਿ ਠੇਕੇਦਾਰ ਵਿਆਹ ਸ਼ਾਦੀਆਂ ਵਿੱਚ ਠੇਕੇ ’ਤੇ ਵਿਕਣ ਵਾਲੇ ਰੇਟਾਂ ਤੋਂ ਵੱਧ ਰੇਟ ’ਤੇ ਸ਼ਰਾਬ ਦੀ ਪੇਟੀ ਦਿੰਦੇ ਹਨ।

ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸ਼ਰਾਬ ਦੇ ਰੇਟ ਨਿਰਧਾਰਤ ਕੀਤੇ ਹੋਏ ਹਨ ਪਰ ਇਸ ਦੇ ਬਾਵਜੂਦ ਹਲਕੇ ਦੇ ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਸ਼ਰਾਬ ਦੇ ਠੇਕੇਦਾਰ ਲੋਕਾਂ ਨੂੰ ਮਹਿੰਗੀ ਸ਼ਰਾਬ ਵੇਚ ਹਨ। ਇੱਥੇ ਮੈਰਿਜ ਪੈਲੇਸਾਂ ਦੀ ਭਰਮਾਰ ਹੋਣ ਕਾਰਨ ਕਾਫੀ ਵਿਆਹ ਸਮਾਗਮ ਹੁੰਦੇ ਹਨ, ਜਿਸ ਦਾ ਲਾਹਾ ਲੈਣ ਲਈ ਠੇਕੇਦਾਰ ਸਿੰਡੀਕੇਟ ਬਣਾ ਲੈਂਦੇ ਹਨ। ਸਿੰਡੀਕੇਟ ਮੁਤਾਬਕ ਇਲਾਕੇ ਦੇ ਸਾਰੇ ਠੇਕੇਦਾਰ ਏਕਾ ਕਰਕੇ ਵਿਆਹ ਸ਼ਾਦੀਆਂ ਵਿੱਚ ਸ਼ਰਾਬ ਦਾ ਇੱਕ ਰੇਟ ਰੱਖ ਲੈਂਦੇ ਹਨ ਤਾਂ ਜੋ ਉਨ੍ਹਾਂ ਦਾ ਆਪਸੀ ਮੁਕਾਬਲਾ ਨਾ ਰਹੇ ਅਤੇ ਉਹ ਮਹਿੰਗੀ ਸ਼ਰਾਬ ਵੇਚ ਸਕਣ। ਵਿਆਹ ਸਮਾਗਮਾਂ ਦੌਰਾਨ ਲੋਕਾਂ ਨਿਯਮ ਮੁਤਾਬਕ ਆਬਕਾਰੀ ਵਿਭਾਗ ਤੋਂ ਲਾਇਸੈਂਸ ਵੀ ਲੈਂਦੇ ਹਨ ਪਰ ਇਸ ਦੇ ਬਾਵਜੂਦ ਠੇਕੇਦਾਰ ਮਜਬੂਰ ਕਰਦੇ ਹਨ ਕਿ ਜਿਸ ਇਲਾਕੇ ’ਚ ਵਿਆਹ ਸਮਾਗਮ ਹੋਵੇਗਾ ਸ਼ਰਾਬ ਉਸੇ ਖੇਤਰ ਦੇ ਠੇਕੇਦਾਰ ਕੋਲੋਂ ਖਰੀਦਣੀ ਪਵੇਗੀ। ਹਾਲਾਂਕਿ ਨਿਯਮ ਮੁਤਾਬਕ ਵਿਅਕਤੀ ਪੂਰੇ ਜ਼ਿਲ੍ਹੇ ਦੇ ਕਿਸੇ ਵੀ ਠੇਕੇ ਤੋਂ ਸ਼ਰਾਬ ਖਰੀਦ ਸਕਦਾ ਹੈ ਪਰ ਠੇਕੇਦਾਰ ਸਬੰਧਿਤ ਵਿਅਕਤੀ ’ਤੇ ਦਬਾਅ ਪਾਉਂਦੇ ਹਨ ਕਿ ਸ਼ਰਾਬ ਉਸ ਸ਼ਹਿਰ ਦੇ ਠੇਕੇਦਾਰ ਤੋਂ ਖਰੀਦੀ ਜਾਵੇਗੀ ਜਿਸ ਲਈ ਉਨ੍ਹਾਂ ਸਿੰਡੀਕੇਟ ਬਣਾ ਕੇ ਇਕ ਸਾਂਝਾ ਦਫਤਰ ਬਣਾਇਆ ਹੋਇਆ ਹੈ। ਇੱਥੇ ਆਬਕਾਰੀ ਵਿਭਾਗ ਦੇ ਰੇਟਾਂ ਤੋਂ ਮਹਿੰਗੀ ਸ਼ਰਾਬ ਵੇਚੀ ਦਿੱਤੀ ਜਾਂਦੀ ਹੈ। ਜੇਕਰ ਸਬੰਧਿਤ ਵਿਅਕਤੀ ਮਹਿੰਗੀ ਸ਼ਰਾਬ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਠੇਕੇਦਾਰ ਦੇ ਕਰਿੰਦੇ ਸਮਾਗਮ ਵਿੱਚ ਪਹੁੰਚ ਕੇ ਰੰਗ ’ਚ ਭੰਗ ਪਾਉਂਦੇ ਹਨ।

Advertisement

ਸੰਜੈ ਕੁਮਾਰ ਵਾਸੀ ਡੇਰਾਬੱਸੀ ਨੇ ਵਿਭਾਗ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੂੰ ਪੁੱਤ ਦੇ ਵਿਆਹ ’ਚ ਮਹਿੰਗੀ ਸ਼ਰਾਬ ਖਰੀਦਣ ਲਈ ਮਜਬੂਰ ਕੀਤਾ ਗਿਆ। ਉਸ ਨੇ ਦੱਸਿਆ ਕਿ ਮੈਰਿਜ ਪੈਲੇਸ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਸ਼ਹਿਰ ਤੋਂ ਬਾਹਰ ਦੀ ਸ਼ਰਾਬ ਨਹੀਂ ਪਰੋਸ ਸਕਦੇ। ਸੰਜੈ ਕੁਮਾਰ ਨੇ ਦੱਸਿਆ ਕਿ ਉਸ ਕੋਲ ਠੇਕੇਦਾਰ ਵੱਲੋਂ ਜਾਰੀ ਕੀਤਾ ਗਿਆ ਬਿੱਲ ਵੀ ਹੈ, ਜਿਸ ਵਿੱਚ ਵਾਧੂ ਰੇਟ ਹੈ।

ਸ਼ਿਕਾਇਤ ਦੀ ਜਾਂਚ ਕਰਾਂਗੇ: ਅਧਿਕਾਰੀ

ਆਬਕਾਰੀ ਵਿਭਾਗ ਦੇ ਅਧਿਕਾਰੀ ਦੀਵਾਨ ਚੰਦ ਨੇ ਕਿਹਾ ਕਿ ਨਿਯਮ ਮੁਤਾਬਕ ਵਿਅਕਤੀ ਪੂਰੇ ਜ਼ਿਲ੍ਹੇ ਵਿੱਚ ਕਿਸੇ ਥਾਂ ਤੋਂ ਵੀ ਸ਼ਰਾਬ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸ਼ਰਾਬ ਦੇ ਰੇਟ ਨਿਰਧਾਰਤ ਹਨ ਅਤੇ ਇਸ ਤੋਂ ਵੱਧ ਰੇਟ ਵਸੂਲਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ। ਠੇਕੇਦਾਰ ਦੇ ਇਕ ਕਰਿੰਦੇ ਨੇ ਗੱਲ ਕਰਨ ’ਤੇ ਕਿਹਾ ਕਿ ਉਹ ਮਹਿੰਗੇ ਰੇਟ ’ਤੇ ਸ਼ਰਾਬ ਨਹੀਂ ਵੇਚਦੇ। ਜਦ ਉਸ ਨੂੰ ਬਿੱਲ ਹੋਣ ਬਾਰੇ ਦੱਸਿਆ ਤਾਂ ਉਹ ਫੋਨ ਕੱਟ ਗਿਆ ਅਤੇ ਮੁੜ ਕੇ ਫਕਾਲ ਰਿਸੀਵ ਨਹੀਂ ਕੀਤੀ।

Advertisement
Show comments