ਡੀਏਵੀ ਮਾਡਲ ਸਕੂਲ ਵਿਚ ਪ੍ਰਦਰਸ਼ਨੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 27 ਅਕਤੂਬਰ ਇਥੋਂ ਦੇ ਡੀਏਵੀ ਮਾਡਲ ਸਕੂਲ ਸੈਕਟਰ 15 ਏ ਵਿੱਚ ਦੋ ਰੋਜ਼ਾ ਕ੍ਰਿਤਿਆਂਜਲੀ 3.0 ਪ੍ਰਦਰਸ਼ਨੀ ਲਾਈ ਗਈ ਜਿਸ ਦੇ ਆਖਰੀ ਦਿਨ ਅੱਜ ਮੁੱਖ ਮਹਿਮਾਨ ਵਜੋਂ ਸਾਬਕਾ ਆਈਏਐਸ ਅਧਿਕਾਰੀ ਪ੍ਰੋ. ਸ਼ਾਂਤਨੂ ਭੱਟਾਚਾਰੀਆ ਨੇ ਸ਼ਿਰਕਤ ਕੀਤੀ। ਉਨ੍ਹਾਂ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਕਤੂਬਰ
Advertisement
ਇਥੋਂ ਦੇ ਡੀਏਵੀ ਮਾਡਲ ਸਕੂਲ ਸੈਕਟਰ 15 ਏ ਵਿੱਚ ਦੋ ਰੋਜ਼ਾ ਕ੍ਰਿਤਿਆਂਜਲੀ 3.0 ਪ੍ਰਦਰਸ਼ਨੀ ਲਾਈ ਗਈ ਜਿਸ ਦੇ ਆਖਰੀ ਦਿਨ ਅੱਜ ਮੁੱਖ ਮਹਿਮਾਨ ਵਜੋਂ ਸਾਬਕਾ ਆਈਏਐਸ ਅਧਿਕਾਰੀ ਪ੍ਰੋ. ਸ਼ਾਂਤਨੂ ਭੱਟਾਚਾਰੀਆ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਕਲਾਤਮਕ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਕੂਲ ਦੇ ਵਾਈਸ ਚੇਅਰਮੈਨ ਆਰਸੀ ਜੀਵਨ, ਮੈਨੇਜਰ ਮਧੂ ਬਹਿਲ ਤੇ ਹੋਰਨਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ। ਪ੍ਰਿੰਸੀਪਲ ਅਨੁਜਾ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਸਵੈ-ਅਨੁਸ਼ਾਸਨ, ਸਵੈ-ਮਾਣ ਅਤੇ ਖੋਜ ਵਿਸ਼ਲੇਸ਼ਣ, ਆਲੋਚਨਾਤਮਕ ਸੋਚ, ਟੀਮ ਵਰਕ ਆਦਿ ਬਾਰੇ ਚਾਨਣਾ ਪਾਇਆ। ਇਸ ਮੌਕੇ ਵਿਦਿਆਰਥੀਆਂ ਨੇ ਕਈ ਕਲਾਕ੍ਰਿਤਾਂ ਦਾ ਪ੍ਰਦਰਸ਼ਨ ਕੀਤਾ।
Advertisement