ਰਾਏਪੁਰ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
ਜ਼ਿਲ੍ਹਾ ਪੱਧਰੀ ਅਥਲੈਟਿਕ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਿਮਾਂਸ਼ੂ ਸ਼ਰਮਾ ਨੇ ਗੋਲਾ ਸੁੱਟਣ ਦੇ ਮੁਕਾਬਲੇ ’ਚ ਅਤੇ ਪਰਮਜੋਤ ਸਿੰਘ 5000 ਮੀਟਰ ਦੌੜ ਵਿੱਚ ਅੱਵਲ ਰਿਹਾ। ਜਸਪ੍ਰੀਤ ਸਿੰਘ ਦੌੜ ਮੁਕਾਬਲੇ ’ਚ ਜੇਤੂ ਰਿਹਾ। ਰਾਜਵੀਰ...
Advertisement
ਜ਼ਿਲ੍ਹਾ ਪੱਧਰੀ ਅਥਲੈਟਿਕ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਿਮਾਂਸ਼ੂ ਸ਼ਰਮਾ ਨੇ ਗੋਲਾ ਸੁੱਟਣ ਦੇ ਮੁਕਾਬਲੇ ’ਚ ਅਤੇ ਪਰਮਜੋਤ ਸਿੰਘ 5000 ਮੀਟਰ ਦੌੜ ਵਿੱਚ ਅੱਵਲ ਰਿਹਾ। ਜਸਪ੍ਰੀਤ ਸਿੰਘ ਦੌੜ ਮੁਕਾਬਲੇ ’ਚ ਜੇਤੂ ਰਿਹਾ। ਰਾਜਵੀਰ ਕੌਰ ਨੇ 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਮੁੱਖ ਅਧਿਆਪਕਾ ਸੀਮਾ ਦੇਵੀ ਦੀ ਅਗਵਾਈ ਵਿੱਚ ਸਮੂਹ ਸਟਾਫ ਨੇ ਜੇਤੂ ਵਿਦਿਆਰਥੀਆਂ ਦਾ ਸਵੇਰ ਦੀ ਸਭਾ ’ਚ ਸਨਮਾਨ ਕੀਤਾ। ਇਸ ਮੌਕੇ ਕੁਲਦੀਪ ਗਿੱਲ ਬੜਵਾ, ਸੁਖਵਿੰਦਰ ਸਿੰਘ, ਮਨਮੋਹਣ ਸਿੰਘ, ਜਗਜੀਤ ਸਿੰਘ, ਹਰਪ੍ਰੀਤ ਕੌਰ, ਰੰਜਨਾ ਅਤੇ ਮਨਦੀਪ ਸਿੰਘ ਹਾਜ਼ਰ ਸਨ।
Advertisement