ਸੀਤਾਰਾਮ ਯੇਚੁਰੀ ਦੀ ਪਹਿਲੀ ਬਰਸੀ ਮੌਕੇ ਸਮਾਗਮ
ਸੀਪੀਆਈ (ਐੱਮ) ਦੇ ਸਾਬਕਾ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਦੀ ਪਹਿਲੀ ਬਰਸੀ ਕਾਮਰੇਡ ਰਤਨ ਸਿੰਘ ਮਾਰਕਸਵਾਦੀ ਚੇਤਨਾ ਕੇਂਦਰ ਡੇਰਾਬੱਸੀ ਵਿੱਚ ਕਾਮਰੇਡ ਬਸੰਤ ਸਿੰਘ ਤੇ ਕਾਮਰੇਡ ਫੂਲ ਸਿੰਘ ਦੀ ਪ੍ਰਧਾਨਗੀ ਹੇਠ ਮਨਾਈ ਗਈ।
ਇਸ ਮੌਕੇ ਕਾਮਰੇਡ ਸਾਥੀ ਨੂੰ ਸ਼ਰਧਾ ਦੇ ਫੂਲ ਭੇਟ ਕਰਦਿਆਂ ਸੀਪੀਆਈ (ਐਮ) ਦੇ ਸੂਬਾਈ ਆਗੂ ਕਾਮਰੇਡ ਸ਼ਿਆਮ ਲਾਲ ਹੈਬਤਪੁਰ, ਕਾਮਰੇਡ ਬਲਬੀਰ ਸਿੰਘ ਮੁਸਾਫ਼ਿਰ ਤੇ ਜ਼ਿਲ੍ਹਾ ਮੁਹਾਲੀ ਦੇ ਸਕੱਤਰ ਕਾਮਰੇਡ ਚੰਦਰਪਾਲ ਲਾਲੜੂ ਨੇ ਕਿਹਾ ਕਿ 12 ਅਗਸਤ 1952 ਨੂੰ ਇੱਕ ਬੇਹੱਦ ਖੁਸ਼ਹਾਲ ਤੇ ਪੜ੍ਹੇ ਲਿਖੇ ਪਰਿਵਾਰ ਵਿੱਚ ਜਨਮੇ ਕਾਮਰੇਡ ਸੀਤਾ ਰਾਮ ਯੇਚੁਰੀ ਨੇ ਆਪਣੀ ਸਮੁੱਚੀ ਜ਼ਿੰਦਗੀ ਆਮ ਆਦਮੀ ਦੇ ਲੇਖੇ ਲਾਈ ਹੈ ।
ਉਨ੍ਹਾਂ ਕਿਹਾ ਕਿ ਕਾਮਰੇਡ ਸੀਤਾ ਰਾਮ ਨੂੰ ਆਪਣੇ 12 ਸਾਲਾਂ ਦੀ ਰਾਜ ਸਭਾ ਮੈਂਬਰਸ਼ਿਪ ਲਈ ਬਿਹਤਰੀਨ ਸੰਸਦ ਮੈਂਬਰ ਦਾ ਐਵਾਰਡ ਮਿਲਿਆ ਸੀ ਅਤੇ ਉਹ ਕਿਸੇ ਵੀ ਸੰਸਦੀ ਬਿਲ ਨੂੰ ਉਦੋਂ ਤੱਕ ਕਾਨੂੰਨ ਨਹੀਂ ਬਣਨ ਦਿੰਦੇ ਸਨ, ਜਦੋਂ ਤੱਕ ਉਸ ਵਿੱਚ ਆਮ ਆਦਮੀ ਦੇ ਪੱਖ ਦੀਆਂ ਧਾਰਾਵਾਂ ਨਾ ਜੁੜ ਜਾਣ। ਉਨ੍ਹਾਂ ਕਿਹਾ ਕਿ ਯੂਪੀਏ-1 ਸਰਕਾਰ ਦਾ ਸਾਂਝਾ ਪ੍ਰੋਗਰਾਮ ਬਣਾਉਣ ਵਿੱਚ ਕਾਮਰੇਡ ਯੇਚੁਰੀ ਦੀ ਵੱਡੀ ਭੂਮਿਕਾ ਸੀ ਅਤੇ ਹੁਣ ਇੰਡੀਆ ਬਲਾਕ ਬਣਾਉਣ ਵਿੱਚ ਵੀ ਉਨ੍ਹਾਂ ਮੋਹਰੀ ਰੋਲ ਨਿਭਾਇਆ ਸੀ, ਜਿਸ ਦੇ ਚੱਲਦਿਆਂ ਹੀ ਭਾਜਪਾ ਦਾ ਚਾਰ ਸੌ ਪਾਰ ਵਾਲਾ ਨਾਅਰਾ ਸੁਪਨਾ ਬਣ ਕੇ ਰਹਿ ਗਿਆ ਹੈ ।
ਇਸ ਮੌਕੇ ਕਾਮਰੇਡ ਪਰਮਜੀਤ ਸਿੰਘ ਖਿਜਰਾਬਾਦ, ਵੈਦ ਪ੍ਰਕਾਸ਼ ਕੌਸ਼ਿਕ, ਇਕਬਾਲ ਸਿੰਘ ਹੈਬਤਪੁਰ, ਪ੍ਰੀਤਮ ਸਿੰਘ , ਸੁਖਦੇਵ ਸਿੰਘ ਸੈਣੀ , ਅਜੈਬ ਸਿੰਘ, ਜਗਦੀਸ਼ ਸਿੰਘ, ਜੀਤ ਸਿੰਘ, ਜਵਾਲਾ ਸਿੰਘ, ਬੈਜਨਾਥ, ਮਦਨ ਸਿੰਘ, ਸ਼ਿਵ ਦਿਆਲ, ਨਿਰਮਲ ਸਿੰਘ, ਸ਼ਲਭਜੀਤ ਸਿੰਘ, ਰਮੇਸ਼ ਕੁਮਾਰ ਤੇ ਭਜਨ ਸਿੰਘ ਸਣੇ ਹੋਰ ਆਗੂ ਹਾਜ਼ਰ ਸਨ।