ਪੰਥ ਰਤਨ ਭਾਈ ਖ਼ਾਲਸਾ ਦੀ ਯਾਦ ਵਿੱਚ ਸਮਾਗਮ
ਹਜ਼ਾਰਾਂ ਦੀ ਗਿਣਤੀ ’ਚ ਸੰਗਤ ਨੇ ਭਰੀ ਹਾਜ਼ਰੀ
Advertisement
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ ਦੇ ਸੰਸਥਾਪਕ ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿੱਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ ਵਿੱਚ ਸਾਲਾਨਾ ਸਮਾਗਮ ਕਰਾਇਆ ਗਿਆ। ਸਮਾਗਮ ਵਿੱਚ ਗਿਆਨੀ ਰਘਬੀਰ ਸਿੰਘ ਨੇ ਖ਼ਾਸ ਤੌਰ ’ਤੇ ਸ਼ਿਰਕਤ ਕਰਦਿਆਂ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਮਾਨਵਤਾ ਪ੍ਰਤੀ ਦੇਣ ਨੂੰ ਸਲਾਹਿਆ। ਉਨ੍ਹਾਂ ਕਿਹਾ ਕਿ ਅਜਿਹਾ ਸੁਮੇਲ ਬਹੁਤ ਘੱਟ ਮਿਲਦਾ ਹੈ ਜਿੱਥੇ ਉਨ੍ਹਾਂ ਇੱਕ ਪਾਸੇ ਸਿਹਤ ਸੇਵਾਵਾਂ ਵਿੱਚ ਮਾਨਵਤਾ ਦੀ ਭਲਾਈ ਲਈ ਕੰਮ ਕੀਤਾ ਗਿਆ ਹੋਵੇ, ਉੱਥੇ ਹੀ ਦੂਜੇ ਪਾਸੇ ਲੱਖਾਂ ਦੀ ਗਿਣਤੀ ’ਚ ਸੰਗਤ ਨੂੰ ਗੁਰੂ ਨਾਲ ਜੋੜਿਆ ਗਿਆ ਹੋਵੇ।
ਸੋਹਾਣਾ ਹਸਪਤਾਲ ਦੇ ਚੇਅਰਮੈਨ ਭਾਈ ਦਵਿੰਦਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਭਾਈ ਹਰਜਿੰਦਰ ਸਿੰਘ, ਭਾਈ ਅਮਰਦੀਪ ਸਿੰਘ ਸੋਹਾਣਾ ਵਾਲੇ, ਭਾਈ ਅਰਸ਼ਦੀਪ ਸਿੰਘ ਲੁਧਿਆਣੇ ਵਾਲੇ, ਭਾਈ ਪ੍ਰਦੀਪ ਸਿੰਘ ਸੋਹਾਣਾ ਵਾਲੇ, ਭੈਣ ਰਵਿੰਦਰ ਕੌਰ ਅਤੇ ਜਥਾ ਸੋਹਾਣਾ ਵਾਲੇ , ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖਾਲਸਾ ਖੰਨੇ ਵਾਲੇ ਅਤੇ ਭਾਈ ਜਗਜੀਤ ਸਿੰਘ ਬੰਬੀਹਾ ਦਿੱਲੀ ਵਾਲਿਆਂ ਨੇ ਰੂਹਾਨੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
Advertisement
ਭਾਈ ਦਵਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਵੱਲੋਂ ਦੱਸੇ ਹੋਏ ਰਾਹ ’ਤੇ ਚੱਲਦਿਆਂ ਸੋਹਾਣਾ ਹਸਪਤਾਲ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਤਾਰ ਮੁਫ਼ਤ ਸਿਹਤ ਸਬੰਧੀ ਸੇਵਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਟਰੱਸਟੀ ਗੁਰਮੀਤ ਸਿੰਘ ਨੇ ਸੋਹਾਣਾ ਹਸਪਤਾਲ ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ।
Advertisement