ਚੰਡੀਗੜ੍ਹ ਵਿੱਚ ਅੱਜ ਦੋ ਘੰਟੇ ਲਈ ਬੰਦ ਰਹੇਗਾ ਐਮਰਜੈਂਸੀ ਨੰਬਰ 112
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 29 ਜੁਲਾਈ ਚੰਡੀਗੜ੍ਹ ਵਿੱਚ 30 ਜੁਲਾਈ ਨੂੰ ਸਾਰੀਆਂ ਐਮਰਜੈਂਸੀ ਸੇਵਾਵਾਂ ਵਾਲਾ ਨੰਬਰ 112 ਦੁਪਹਿਰ ਸਮੇਂ ਦੋ ਘੰਟੇ ਲਈ ਬੰਦ ਰਹੇਗਾ। ਪ੍ਰਾਪਤ ਜਾਣਕਾਰੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਵੱਲੋਂ ਸਾਫਟਵੇਅਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ, ਇਸ ਕਰਕੇ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੁਲਾਈ
Advertisement
ਚੰਡੀਗੜ੍ਹ ਵਿੱਚ 30 ਜੁਲਾਈ ਨੂੰ ਸਾਰੀਆਂ ਐਮਰਜੈਂਸੀ ਸੇਵਾਵਾਂ ਵਾਲਾ ਨੰਬਰ 112 ਦੁਪਹਿਰ ਸਮੇਂ ਦੋ ਘੰਟੇ ਲਈ ਬੰਦ ਰਹੇਗਾ। ਪ੍ਰਾਪਤ ਜਾਣਕਾਰੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਵੱਲੋਂ ਸਾਫਟਵੇਅਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ, ਇਸ ਕਰਕੇ ਪੁਲੀਸ ਵਿਭਾਗ ਵੱਲੋਂ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਦੋ ਘੰਟਿਆਂ ਲਈ ਡਾਇਲ 112 ਨੰਬਰ ਬੰਦ ਰੱਖਿਆ ਜਾਵੇਗਾ। ਚੰਡੀਗੜ੍ਹ ਪੁਲੀਸ ਨੇ ਲੋਕਾਂ ਦੀ ਸਹੂਲਤ ਲਈ ਹੋਰ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਸ ਦੌਰਾਨ ਲੋੜ ਪੈਣ ’ਤੇ ਲੋਕ 0172-2760800, 0172-2749194 ਅਤੇ 0172-2744100 ’ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਲਈ 86993-00112 ’ਤੇ ਵੱਟਸਐਪ ਰਾਹੀਂ ਵੀ ਸੰਪਰਕ ਕਰ ਸਕਦੇ ਹਨ।
Advertisement