ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਦੇ ਚੇਅਰਮੈਨ ਦੀ ਚੋਣ
ਚੰਡੀਗੜ੍ਹ: ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਦਾ ਜਨਰਲ ਇਜਲਾਸ ਅੱਜ ਸੈਕਟਰ 44-ਸੀ ਸਥਿਤ ਭਵਨ ਵਿੱਚ ਹੋਇਆ ਜਿਸ ਵਿਚ ਸਲਿੰਦਰ ਕੌਰ ਚੰਦੀ ਨੂੰ ਸਰਬਸੰਮਤੀ ਨਾਲ ਭਵਨ ਨਵੇਂ ਚੇਅਰਮੈਨ ਚੁਣ ਲਿਆ ਗਿਆ। ਉਨ੍ਹਾਂ ਨਾਲ ਸੁਖਬੀਰ ਕੌਰ ਸੀਨੀਅਰ ਉਪ ਚੇਅਰਮੈਨ, ਸੋਹਨ ਲਾਲ...
Advertisement
ਚੰਡੀਗੜ੍ਹ: ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਦਾ ਜਨਰਲ ਇਜਲਾਸ ਅੱਜ ਸੈਕਟਰ 44-ਸੀ ਸਥਿਤ ਭਵਨ ਵਿੱਚ ਹੋਇਆ ਜਿਸ ਵਿਚ ਸਲਿੰਦਰ ਕੌਰ ਚੰਦੀ ਨੂੰ ਸਰਬਸੰਮਤੀ ਨਾਲ ਭਵਨ ਨਵੇਂ ਚੇਅਰਮੈਨ ਚੁਣ ਲਿਆ ਗਿਆ। ਉਨ੍ਹਾਂ ਨਾਲ ਸੁਖਬੀਰ ਕੌਰ ਸੀਨੀਅਰ ਉਪ ਚੇਅਰਮੈਨ, ਸੋਹਨ ਲਾਲ ਉਪ-ਚੇਅਰਮੈਨ, ਪ੍ਰੋ. ਗੁਰਮੇਜ ਸਿੰਘ ਜਨਰਲ ਸਕੱਤਰ, ਮਨਜੀਤ ਸਿੰਘ ਕੰਬੋਜ਼ ਸਕੱਤਰ, ਜਸਵਿੰਦਰ ਪਾਲ ਸਿੰਘ ਵਿੱਤ ਸਕੱਤਰ, ਰਮਨਦੀਪ ਸਿੰਘ ਸਹਾਇਕ ਵਿੱਤ ਸਕੱਤਰ ਚੁਣੇ ਗਏ। ਇਸ ਦੇ ਨਾਲ ਕਾਰਜਕਾਰਨੀ ਕਮੇਟੀ ਵੀ ਚੋਣ ਕੀਤੀ ਗਈ ਅਤੇ ਤਿੰਨ ਮੈਂਬਰੀ ਐਪੇਲਿਟ ਦੀ ਵੀ ਚੋਣ ਕੀਤੀ ਗਈ। ਚੇਅਰਮੈਨ ਚੁਣੇ ਜਾਣ ਤੋਂ ਬਾਅਦ ਨਵੀਂ ਚੇਅਰਮੈਨ ਸਲਿੰਦਰ ਕੌਰ ਚੰਦੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਐਲਾਨ ਕੀਤਾ ਕਿ 27 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸੈਕਟਰ 44-ਸੀ ਸਥਿਤ ਇਸ ਭਵਨ ਵਿੱਚ ਮਨਾਇਆ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement