ਕੌਂਸਲਾਂ ਤੋਂ ਬਾਹਰਲੇ ਸ਼ਹਿਰੀ ਖੇਤਰਾਂ ’ਚ ਰਹਿੰਦੇ ਲੋਕਾਂ ਨੂੰ ਵੋਟ ਦਾ ਅਧਿਕਾਰ ਦੇਵੇ ਚੋਣ ਕਮਿਸ਼ਨ: ਗੜਾਂਗ
ਜਨਰਲ ਵਰਗ ਫੈਡਰੇਸ਼ਨ ਦੇ ਰਾਜਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪ੍ਰਾਈਵੇਟ ਮੈਗਾ ਪ੍ਰਾਜੈਕਟਾਂ ਅਤੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਤੋਂ ਬਾਹਰਲੇ ਸ਼ਹਿਰੀ ਖੇਤਰਾਂ ਵਿਚ...
Advertisement
ਜਨਰਲ ਵਰਗ ਫੈਡਰੇਸ਼ਨ ਦੇ ਰਾਜਸੀ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪ੍ਰਾਈਵੇਟ ਮੈਗਾ ਪ੍ਰਾਜੈਕਟਾਂ ਅਤੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਤੋਂ ਬਾਹਰਲੇ ਸ਼ਹਿਰੀ ਖੇਤਰਾਂ ਵਿਚ ਰਹਿਣ ਵਾਲੇ ਵਸਨੀਕਾਂ ਨੂੰ ਵੋਟ ਦੇ ਹੱਕ ਦਾ ਅਧਿਕਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ ਅਤੇ ਨਿਗਮ ਦੇ ਖੇਤਰ ਤੋਂ ਬਾਹਰ ਰਹਿਣ ਵਾਲੇ ਸ਼ਹਿਰੀਆਂ ਨੂੰ ਆਪਣੀ ਮੁੱਢਲੀ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਨੂੰ ਨਾ ਹੀ ਪੇਂਡੂ ਮੰਨਿਆ ਜਾਂਦਾ ਅਤੇ ਨਾ ਹੀ ਸ਼ਹਿਰੀ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿਚ ਨਾ ਤਾਂ ਪੰਚਾਇਤ ਬਣਦੀ ਹੈ ਅਤੇ ਹੀ ਇਨ੍ਹਾਂ ਨੂੰ ਨਗਰ ਨਿਗਮ ਜਾਂ ਨਗਰ ਕੌਂਸਲਾਂ ਵਿਚ ਆਪਣੀ ਪ੍ਰਤੀਨਿਧਤਾ ਦਰਜ ਕਰਾਉਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਜਿਹੇ ਖੇਤਰਾਂ ਨੂੰ ਸ਼ਹਿਰ ਦੀ ਹਦੂਦ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਜਿਸ ਪਿੰਡ ਦੀ ਜ਼ਮੀਨ ਵਿਚ ਕਲੋਨੀਆਂ ਅਤੇ ਮੈਗਾ ਪ੍ਰਾਜੈਕਟ ਬਣੇ ਹੋਏ ਹਨ, ਉਸ ਪਿੰਡ ਦੀ ਵੋਟਰ ਸੂਚੀ ਵਿਚ ਇਨ੍ਹਾਂ ਵਸਨੀਕਾਂ ਦਾ ਨਾਮ ਸ਼ਾਮਲ ਕਰਕੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਵੇ।
Advertisement
Advertisement