ਚੋਣ ਕਮਿਸ਼ਨ ਵੱਲੋਂ ਚਾਰ ਥਾਵਾਂ ਤੇ ਮੁੜ ਪੋਲਿੰਗ ਦੇ ਹੁਕਮ
ਚਾਹੀਆਂ (ਗੁਰਦਾਸਪੁਰ), ਬਬਾਣੀਆਂ (ਮੁਕਤਸਰ), ਮੰਧੀਰ (ਮੁਕਤਸਰ) ਅਤੇ ਚੰਨਣਵਾਲ (ਬਰਨਾਲਾ) ’ਚ ਮੰਗਲਵਾਰ ਨੂੰ ਮੁੜ ਹੋਵੇਗੀ ਪੋਲਿੰਗ
ਐਤਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਬੱਦੋਵਾਲ ਵਿਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਵੋਟ ਪਾਉਣ ਤੋਂ ਬਾਅਦ ਆਪਣੇ ਪਛਾਣ ਪੱਤਰ ਦਿਖਾਉਂਦੀਆਂ ਔਰਤਾਂ। ਫੋੋਟੋ: ਹਿਮਾਂਸ਼ੂ ਮਹਾਜਨ।
Advertisement
ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਜਾਬ ਨੇ ਚਾਰ ਥਾਵਾਂ - ਚਾਹੀਆਂ (ਗੁਰਦਾਸਪੁਰ), ਬਬਾਣੀਆਂ (ਮੁਕਤਸਰ), ਮੰਧੀਰ (ਮੁਕਤਸਰ) ਅਤੇ ਚੰਨਣਵਾਲ (ਬਰਨਾਲਾ) 'ਤੇ ਦੁਬਾਰਾ ਪੋਲਿੰਗ ਕਰਾਉਣ ਦੇ ਹੁਕਮ ਦਿੱਤੇ ਹਨ।
ਚੋਣ ਕਮਿਸ਼ਨ ਨੇ ਪ੍ਰੀਜ਼ਾਈਡਿੰਗ ਅਫ਼ਸਰਾਂ ਦੀ ਰਿਪੋਰਟ ਮਗਰੋਂ ਇਹ ਫੈਸਲਾ ਲਿਆ ਹੈ । ਕਮਿਸ਼ਨ ਨੇ ਬੈਲਟ ਪੇਪਰਾਂ ਨਾਲ ਭੱਜਣ ਅਤੇ ਬੂਥਾਂ 'ਤੇ ਕਬਜ਼ਾ ਕਰਨ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਦੁਬਾਰਾ ਚੋਣ ਕਰਾਉਣ ਦੇ ਹੁਕਮ ਦਿੱਤੇ ਹਨ। ਦੁਬਾਰਾ ਵੋਟ ਪਾਉਣ ਦੀ ਪ੍ਰਕਿਰਿਆ ਹੁਣ ਮੰਗਲਵਾਰ ਨੂੰ ਹੋਵੇਗੀ।
Advertisement
ਹਾਲਾਂਕਿ ਅੰਤਿਮ ਵੋਟਿੰਗ ਪ੍ਰਤੀਸ਼ਤ ਦੀ ਗਣਨਾ ਅਜੇ ਵੀ ਕੀਤੀ ਜਾ ਰਹੀ ਹੈ, ਪਰ ਸ਼ਾਮ 4.30 ਵਜੇ ਤੱਕ, ਸਿਰਫ 47 ਪ੍ਰਤੀਸ਼ਤ ਵੋਟਰਾਂ ਨੇ ਹੀ ਵੋਟ ਪਾਈ ਸੀ।
Advertisement
