ਕੁੜੀਆਂ ਦੇ ਕਾਲਜਾਂ ਵਿੱਚ ਚੋਣ ਪ੍ਰਚਾਰ ਮੱਠਾ
ੂਟੀ ਦੇ ਉਤਰੀ ਸੈਕਟਰਾਂ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਵਿਚ ਵਿਦਿਆਰਥੀ ਚੋਣਾਂ ਲਈ ਸ਼ਹਿਰ ਦੇ ਬਾਕੀ ਸੈਕਟਰਾਂ ਦੇ ਕਾਲਜਾਂ ਨਾਲੋਂ ਜ਼ਿਆਦਾ ਉਤਸ਼ਾਹ ਹੈ। ਸ਼ਹਿਰ ਦੇ ਦੱਖਣੀ ਸੈਕਟਰਾਂ ਦੇ ਦੋ ਕਾਲਜਾਂ ਵਿਚ ਵੀ ਮਾਹੌਲ ਚੋਣਾਂ ਵਾਲਾ ਨਹੀਂ ਹੈ। ਦੂਜੇ ਪਾਸੇ ਸ਼ਹਿਰ ਦੇ ਲੜਕੀਆਂ ਦੇ ਲਗਪਗ ਸਾਰੇ ਕਾਲਜਾਂ ਵਿੱਚ ਚੋਣ ਪ੍ਰਚਾਰ ਦੀ ਥਾਂ ਸੁੰਨ ਪੱਸਰੀ ਹੋਈ ਹੈ। ਇਨ੍ਹਾਂ ਕਾਲਜਾਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਚੋਣਾਂ ਤੋਂ ਇਕ ਦਿਨ ਪਹਿਲਾਂ ਹੀ ਲੜਕੀਆਂ ਦੇ ਕਾਲਜਾਂ ਵਿਚ ਪ੍ਰਚਾਰ ਜ਼ੋਰ ਫੜੇਗਾ। ਪੰਜਾਬ ਯੂਨੀਵਰਸਿਟੀ ਤੇ ਕਾਲਜਾਂ ਵਿਚ ਵੋਟਾਂ ਤਿੰੰਨ ਸਤੰਬਰ ਨੂੰ ਪੈਣਗੀਆਂ।
‘ਪੰਜਾਬੀ ਟ੍ਰਿਬਿਊਨ’ ਵਲੋਂ ਅੱਜ ਸ਼ਹਿਰ ਦੇ ਕਈ ਕਾਲਜਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜ਼ਨਸ ਐਡਮਨਿਸਟਰੇਸ਼ਨ ਸੈਕਟਰ 50 ਦਾ ਕਾਲਜ ਤਾਂ ਖੁੱਲ੍ਹਾ ਸੀ ਪਰ ਕਾਲਜ ਦਾ ਮੁੱਖ ਗੇਟ ਬੰਦ ਸੀ। ਇਸ ਤੋਂ ਇਲਾਵਾ ਲੜਕੀਆਂ ਦੇ ਦੇਵ ਸਮਾਜ ਕਾਲਜ ਸੈਕਟਰ 45 ਦੀਆਂ ਵਿਦਿਆਰਥਣਾਂ ਨੇਹਾ, ਸਪਨਾ, ਖੁਸ਼ਮੀਤ, ਸ਼ੈਲਜਾ ਤੇ ਗੁਰਮੀਤ ਕੌਰ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਨੇ ਸੋਮਵਾਰ ਨੂੰ ਚੋਣਾਂ ਬਾਰੇ ਪ੍ਰਚਾਰ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਦੋ ਹੋਰ ਲੜਕੀਆਂ ਨੂੰ ਚੋਣਾਂ ਦੀ ਤਰੀਕ ਤੇ ਪ੍ਰਚਾਰ ਬਾਰੇ ਪਤਾ ਹੀ ਨਹੀਂ ਸੀ। ਇਨ੍ਹਾਂ ਤੋਂ ਇਲਾਵਾ ਪੋਸਟ ਗਰੈਜੂਏਟ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ-11 ਦੇ ਅੰਦਰਲੇ ਪਾਸੇ ਕਿਤੇ ਵੀ ਚੋਣ ਸਮੱਗਰੀ ਨਹੀਂ ਮਿਲੀ।
ਕੋ-ਐਜੂਕੇਸ਼ਨਲ ਕਾਲਜਾਂ ਵਿਚ ਪ੍ਰਚਾਰ ਤੇਜ਼
ਸ਼ਹਿਰ ਦੇ ਕੋ-ਐਜੂਕੇਸ਼ਨਲ ਕਾਲਜਾਂ ਵਿਚ ਮਾਹੌਲ ਚੋਣਾਂ ਵਿਚ ਰੰਗਿਆ ਨਜ਼ਰੀਂ ਆਇਆ। ਐਸਡੀ ਕਾਲਜ ਸੈਕਟਰ-32, ਡੀਏਵੀ ਕਾਲਜ, ਸਰਕਾਰੀ ਕਾਲਜ ਸੈਕਟਰ-11 ਤੇ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿਚ ਸਾਰੇ ਪਾਸੇ ਵਿਦਿਆਰਥੀਆਂ ਨੇ ਚੋਣ ਪ੍ਰਚਾਰ ਕੀਤਾ।