ਹਾਦਸੇ ’ਚ ਬਿਰਧ ਮਹਿਲਾ ਹਲਾਕ
ਇੱਥੋਂ ਦੀ ਪਟਿਆਲਾ ਰੋਡ ’ਤੇ ਅੱਜ ਇਕ ਬੱਸ ਦੀ ਫੇਟ ਵੱਜਣ ਕਾਰਨ ਬਿਰਧ ਮਹਿਲਾ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਇੱਕ ਬਿਰਧ ਮਹਿਲਾ ਲੱਕੀ ਢਾਬੇ ਨੇੜੇ ਸੜਕ ਪਾਰ ਕਰ ਰਹੀ ਸੀ। ਇਸ ਦੌਰਾਨ ਜ਼ੀਰਕਪੁਰ ਤੋਂ ਪਟਿਆਲਾ ਜਾ...
Advertisement
ਇੱਥੋਂ ਦੀ ਪਟਿਆਲਾ ਰੋਡ ’ਤੇ ਅੱਜ ਇਕ ਬੱਸ ਦੀ ਫੇਟ ਵੱਜਣ ਕਾਰਨ ਬਿਰਧ ਮਹਿਲਾ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਇੱਕ ਬਿਰਧ ਮਹਿਲਾ ਲੱਕੀ ਢਾਬੇ ਨੇੜੇ ਸੜਕ ਪਾਰ ਕਰ ਰਹੀ ਸੀ। ਇਸ ਦੌਰਾਨ ਜ਼ੀਰਕਪੁਰ ਤੋਂ ਪਟਿਆਲਾ ਜਾ ਰਹੀ ਇਕ ਬੱਸ ਨੇ ਮਹਿਲਾ ਨੂੰ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਡਰਾਈਵਰ ਨੂੰ ਹਾਦਸੇ ਦਾ ਪਤਾ ਲੱਗਿਆ ਤਾਂ ਉਸ ਨੇ ਮਹਿਲਾ ਨੂੰ ਬਚਾਉਣ ਲਈ ਬੱਸ ਨੂੰ ਅੱਗੇ-ਪਿੱਛੇ ਕੀਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਦਰੜੀ ਗਈ। ਹਾਦਸੇ ਤੋਂ ਬਾਅਦ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਬੱਸ ਦੇ ਥੱਲਿਓਂ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕਾ ਦੀ ਪਛਾਣ ਨਹੀਂ ਹੋਈ। ਪੁਲੀਸ ਨੇ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
