ਵਿਦਿਆਰਥੀਆਂ ਨੂੰ ਵਿੱਦਿਅਕ ਦੌਰਾ
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ 100 ਵਿਦਿਆਰਥੀਆਂ ਨੂੰ ਭਾਰਤ ਅਤੇ ਚੀਨ ਦੀ ਸਰਹੱਦ ’ਤੇ ਸਥਿਤ ਪਿੰਡ ਜਾਦੁੰਗ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਅਕੈਡਮੀ ਦੇ ਸੁਪਰਡੈਂਟ ਧਰਮ ਦੇਵ ਰਾਠੌਰ ਨੇ ਦੱਸਿਆ ਕਿ ਜਾਦੁੰਗ ਪਿੰਡ ਭਾਰਤ ਦਾ ਚੀਨ ਦੀ ਸਰਹੱਦ ’ਤੇ...
Advertisement
ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੇ 100 ਵਿਦਿਆਰਥੀਆਂ ਨੂੰ ਭਾਰਤ ਅਤੇ ਚੀਨ ਦੀ ਸਰਹੱਦ ’ਤੇ ਸਥਿਤ ਪਿੰਡ ਜਾਦੁੰਗ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਅਕੈਡਮੀ ਦੇ ਸੁਪਰਡੈਂਟ ਧਰਮ ਦੇਵ ਰਾਠੌਰ ਨੇ ਦੱਸਿਆ ਕਿ ਜਾਦੁੰਗ ਪਿੰਡ ਭਾਰਤ ਦਾ ਚੀਨ ਦੀ ਸਰਹੱਦ ’ਤੇ ਆਖਰੀ ਪਿੰਡ ਹੈ। ਅਕੈਡਮੀ ਨੇ ਭਾਰਤ ਸਰਕਾਰ ਤੋਂ ਵਿਸ਼ੇਸ਼ ਆਗਿਆ ਲੈ ਕੇ ਵਿਦਿਆਰਥੀਆਂ ਨੂੰ ਹਰਸ਼ਿਲ ਵੈਲੀ, ਨਿਲੌਂਗ ਵੈਲੀ, ਗੰਗੋਤਰੀ ਆਦਿ ਥਾਵਾਂ ਤੋਂ ਇਲਾਵਾ ਜਾਦੁੰਗ ਪਿੰਡ ਦਾ ਦੌਰਾ ਕਰਵਾਇਆ ਗਿਆ। ਪਿੰਡ ਵਿੱਚ ਤੈਨਾਤ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਅੱਜ ਤੱਕ ਕਿਸੇ ਵੀ ਸਕੂਲ ਦੇ ਵਿਦਿਆਰਥੀਆਂ ਨੇ ਯਾਤਰਾ ਨਹੀਂ ਕੀਤੀ ਸੀ। ਇਸ ਦੌਰਾਨ ਵਿਦਿਆਰਥੀਆਂ ਨਾਲ ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਸਮੇਤ 14 ਅਧਿਆਪਕ ਵੀ ਸਨ।
Advertisement
Advertisement
