ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੁਹਾਲੀ ਵਿੱਚ ‘ਈਟ ਰਾਈਟ ਵਾਕਾਥੌਨ ਤੇ ਮੇਲੇ’ ਦਾ ਉਦਘਾਟਨ

ਤੰਦਰੁਸਤ ਭਾਰਤ ਦੀ ਨੀਂਹ ਹੈ ਸੰਤੁਲਿਤ ਆਹਾਰ ਅਤੇ ਸਿਹਤਮੰਦ ਜੀਵਨ ਸ਼ੈਲੀ: ਰਾਜਪਾਲ
: ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ।
Advertisement
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁਹਾਲੀ ਦੇ ਸੈਕਟਰ 69 ਦੇ ਜੀਡੀ ਗੋਇਨਕਾ ਪਬਲਿਕ ਸਕੂਲ ਵਿੱਚ ‘ਈਟ ਰਾਈਟ ਵਾਕਾਥੌਨ ਤੇ ਮੇਲੇ’ ਦਾ ਉਦਘਾਟਨ ਕੀਤਾ। ਇਸ ਸਮਾਗਮ ਜੀਡੀ ਗੋਇਨਕਾ ਪਬਲਿਕ ਸਕੂਲ ਅਤੇ ਦਿ ਰੈੱਡ ਕਾਰਪੈੱਟ ਵੈਂਚਰਜ ਵੱਲੋਂ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ ਤੇ ਪੰਜਾਬ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਦੇ ਮਾਰਗਦਰਸ਼ਨ ਹੇਠ ਹਰਬਾਲਾਈਫ ਦੇ ਸਹਿਯੋਗ ਨਾਲ ਕਰਵਾਇਆ ਗਿਆ।

ਰਾਜਪਾਲ ਸ੍ਰੀ ਕਟਾਰੀਆ ਨੇ ਕਿਹਾ ਕਿ ‘ਈਟ ਰਾਈਟ’ ਕੇਵਲ ਇੱਕ ਨਾਅਰਾ ਨਹੀਂ ਸਗੋਂ ਲੋਕ ਲਹਿਰ ਹੈ ਜਿਸ ਨੂੰ ਹਰ ਨਾਗਰਿਕ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਤੁਲਿਤ ਤੇ ਪੌਸ਼ਟਿਕ ਆਹਾਰ ਦੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਮਜ਼ਬੂਤ, ਊਰਜਾਵਾਨ ਅਤੇ ਰਚਨਾਤਮਕ ਭਵਿੱਖ ਲਈ ਤਿਆਰ ਕੀਤਾ ਜਾ ਸਕਦਾ ਹੈ।

Advertisement

ਉਨ੍ਹਾਂ ਕਿਹਾ ਕਿ ਅੱਜ ਵੀ ਮੋਟਾਪਾ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਤੇਜੀ ਨਾਲ ਵਧ ਰਹੀਆਂ ਹਨ, ਜਿਨ੍ਹਾਂ ਦਾ ਮੁੱਖ ਕਾਰਨ ਅਸੰਤੁਲਿਤ ਖੁਰਾਕ ਅਤੇ ਗੈਰ-ਸਰਗਰਮ ਜੀਵਨ ਸ਼ੈਲੀ ਹੈ। ਇਸ ਲਈ ਲੋੜ ਹੈ ਕਿ ਲੋਕ ਆਪਣੇ ਰੋਜ਼ਾਨਾ ਦੇ ਆਹਾਰ ਵਿੱਚ ਮੋਟੇ ਅਨਾਜ (ਮਿਲੇਟਸ) ਜਿਵੇਂ ਰਾਗੀ, ਜਵਾਰ ਤੇ ਬਾਜਰੇ ਨੂੰ ਸ਼ਾਮਲ ਕੀਤਾ ਜਾਵੇ। ਰਾਜਪਾਲ ਨੇ ਕਿਹਾ ਕਿ ਸੰਤੁਲਿਤ ਆਹਾਰ, ਸਾਫ਼ ਪਾਣੀ, ਸਫ਼ਾਈ ਅਤੇ ਨਿਯਮਿਤ ਕਸਰਤ ਹੀ ਸਿਹਤਮੰਦ ਜੀਵਨ ਦਾ ਆਧਾਰ ਹਨ। ਉਨ੍ਹਾਂ ਭਾਰਤ ਸਰਕਾਰ ਵੱਲੋਂ 2018 ਨੂੰ ਰਾਸ਼ਟਰੀ ਪੋਸ਼ਟਿਕ ਅਨਾਜ ਵਰ੍ਹਾ ਅਤੇ 2023 ਨੂੰ ਅੰਤਰਰਾਸ਼ਟਰੀ ਪੋਸ਼ਟਿਕ ਅਨਾਜ ਵਰ੍ਹਾ ਐਲਾਨਣ ਨੂੰ ਦੂਰਦਰਸ਼ੀ ਕਦਮ ਦੱਸਿਆ। ਉਨ੍ਹਾਂ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ ਦੀਆਂ ‘ਈਟ ਰਾਈਟ ਇੰਡੀਆ’ ਮੁਹਿੰਮ ਅਤੇ ‘ਬਲਿਸਫੁੱਲ ਹਾਈਜੀਨ’ ਰੇਟਿੰਗ ਵਰਗੀਆਂ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ ਜੋ ਨਾ ਸਿਰਫ਼ ਸ਼ਹਿਰੀ ਖੇਤਰਾਂ ਵਿੱਚ ਸਗੋਂ ਪਿੰਡ ਪੱਧਰ ਤੱਕ ਲੋਕਾਂ ਵਿੱਚ ਸੁਰੱਖਿਅਤ ਤੇ ਸੰਤੁਲਿਤ ਖੁਰਾਕ ਦੀ ਸੰਸਕ੍ਰਿਤੀ ਬਣਾਉਣ ਵਿੱਚ ਯੋਗਦਾਨ ਪਾ ਰਹੀਆਂ ਹਨ।

ਇਸ ਮੌਕੇ ਸਿਹਤ ਮਾਹਿਰ, ਪੋਸ਼ਣ ਮਾਹਿਰ, ਫਿਟਨੈੱਸ ਉਤਸ਼ਾਹੀ, ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਵਾਕਾਥੌਨ ਵਿੱਚ ਭਾਗ ਲਿਆ। ਮੇਲੇ ਵਿੱਚ ਲੋਕਾਂ ਨੂੰ ਸੰਤੁਲਿਤ ਤੇ ਸਿਹਤਮੰਦ ਆਹਾਰ ਬਦਲਾਂ ਬਾਰੇ ਜਾਣਕਾਰੀ ਦੇਣ ਲਈ ਪ੍ਰਦਰਸ਼ਨੀਆਂ ਤੇ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐੱਸਡੀਐੱਮ ਦਮਨਦੀਪ ਕੌਰ, ਡਾਇਰੈਕਟਰ ਫੂਡ ਤੇ ਡਰੱਗ ਪ੍ਰਸ਼ਾਸਨ ਰਵਨੀਤ ਸਿੱਧੂ, ਸਕੂਲ ਪ੍ਰਬੰਧਕ ਤੇ ਸਹਿਯੋਗੀ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਸਨ। ਇਸ ਮੌਕੇ ਰਾਜਪਾਲ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ।

 

 

Advertisement