ਦੁੱਲਵਾਂ ਨੇ ਕ੍ਰਿਕਟ ਟੂਰਨਾਮੈਂਟ ਜਿੱਤਿਆ
ਬਾਬਾ ਬੰਦਾ ਸਿੰਘ ਸਪੋਰਟਸ ਕਲੱਬ ਸਿਆਸਤਪੁਰ ਭੱਦਲ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਸਾਬਕਾ ਸਰਪੰਚ ਬਲਵਿੰਦਰ ਸਿੰਘ ਇੱਲਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੀ ਦੇਖ-ਰੇਖ ਅਧੀਨ ਕਰਵਾਏ ਟੂਰਨਾਮੈਂਟ ਦੌਰਾਨ ਦਰਜਨ ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਠੌਣਾਂ ਨੂੰ ਹਰਾ ਕੇ ਦੁੱਲਵਾਂ...
Advertisement
ਬਾਬਾ ਬੰਦਾ ਸਿੰਘ ਸਪੋਰਟਸ ਕਲੱਬ ਸਿਆਸਤਪੁਰ ਭੱਦਲ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਸਾਬਕਾ ਸਰਪੰਚ ਬਲਵਿੰਦਰ ਸਿੰਘ ਇੱਲਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੀ ਦੇਖ-ਰੇਖ ਅਧੀਨ ਕਰਵਾਏ ਟੂਰਨਾਮੈਂਟ ਦੌਰਾਨ ਦਰਜਨ ਦੇ ਕਰੀਬ ਟੀਮਾਂ ਨੇ ਹਿੱਸਾ ਲਿਆ। ਠੌਣਾਂ ਨੂੰ ਹਰਾ ਕੇ ਦੁੱਲਵਾਂ ਦੀ ਟੀਮ ਨੇ ਫਾਈਨਲ ਮੈਚ ਜਿੱਤਿਆ। ਜੇਤੂ ਖਿਡਾਰੀਆਂ ਦਾ ਸਨਮਾਨ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਚੌਧਰੀ ਚਰਨ ਦਾਸ ਬਰਦਾਰ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਰਣਜੋਧ ਸਿੰਘ ਸਰਪੰਚ ਰਾਮਪੁਰ, ਸਰਬਜੀਤ ਕੌਰ ਸਰਪੰਚ ਭੱਦਲ, ਜੱਸਾ ਸਰਪੰਚ ਟੱਪਰੀਆਂ, ਬਚਿੱਤਰ ਸਿੰਘ ਭੱਦਲ, ਅਮਨਦੀਪ ਸਿੰਘ ਬੈਂਸ ਅਤੇ ਸੁਰਿੰਦਰ ਸਿੰਘ ਛਿੰਦਾ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ।
Advertisement
Advertisement