ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ਹਿਰ ਦੇ ਦੋ ਨਿੱਜੀ ਸਕੂਲਾਂ ’ਚ ਐਂਟਰੀ ਲੈਵਲ ਜਮਾਤਾਂ ਲਈ ਡਰਾਅ

ਡਰਾਅ ’ਚ ਨਾਂ ਆਉਣ ਵਾਲਿਆਂ ਦੇ ਮਾਪੇ ਖੁਸ਼; ਦਾਖਲਾ ਨਾ ਮਿਲਣ ਵਾਲੇ ਬੱਚਿਆਂ ਦੇ ਮਾਪੇ ਹੋਏ ਨਿਰਾਸ਼
Advertisement

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 17 ਜਨਵਰੀ

Advertisement

ਇੱਥੋਂ ਦੇ ਦੋ ਨਿੱਜੀ ਸਕੂਲਾਂ ਵਿਚ ਐਂਟਰੀ ਲੈਵਲ ਜਮਾਤਾਂ ਵਿਚ ਦਾਖਲੇ ਲਈ ਅੱਜ ਡਰਾਅ ਹੋਇਆ ਜਿਸ ਲਈ ਮਾਪਿਆਂ ਨੇ ਖਾਸਾ ਉਤਸ਼ਾਹ ਦਿਖਾਇਆ। ਇਸ ਮੌਕੇ ਡਰਾਅ ਵਿਚ ਨਾਂ ਆਉਣ ਵਾਲੇ ਮਾਪੇ ਖੁਸ਼ੀ ਵਿਚ ਖੀਵੇ ਹੋਏ ਜਦਕਿ ਦਾਖਲਾ ਨਾ ਮਿਲਣ ਵਾਲੇ ਮਾਪੇ ਨਿਰਾਸ਼ਾ ਦੇ ਆਲਮ ਵਿਚ ਡੁੱਬੇ ਨਜ਼ਰ ਆਏ।

ਜਾਣਕਾਰੀ ਅਨੁਸਾਰ ਸੇਂਟ ਕਬੀਰ ਸਕੂਲ ਸੈਕਟਰ 26 ਤੇ ਚਿਤਕਾਰਾ ਇੰਟਰਨੈਸ਼ਨਲ ਸਕੂਲ ਵਿੱਚ ਅੱਜ ਐਂਟਰੀ ਲੈਵਲ ਜਮਾਤਾਂ ਲਈ ਡਰਾਅ ਹੋਇਆ। ਇਹ ਡਰਾਅ ਸੇਂਟ ਕਬੀਰ ਦੀਆਂ 90 ਵਿਚੋਂ ਆਮ ਵਰਗ ਦੀਆਂ 32 ਸੀਟਾਂ ਲਈ ਹੋਇਆ। ਇਸ ਤੋਂ ਇਲਾਵਾ ਚਿਤਕਾਰਾ ਦੀਆਂ 120 ਸੀਟਾਂ ਵਿਚੋਂ ਆਮ ਵਰਗ ਦੀਆਂ 45 ਸੀਟਾਂ ਲਈ ਡਰਾਅ ਹੋਇਆ। ਕਾਬਲੇ ਗੌਰ ਹੈ ਕਿ ਪ੍ਰੀ-ਪ੍ਰਾਇਮਰੀ ਪੱਧਰ I ਲਈ ਪਹਿਲੀ ਅਪਰੈਲ, 2021 ਅਤੇ ਮਾਰਚ 31, 2022 ਦਰਮਿਆਨ ਪੈਦਾ ਹੋਏ ਬੱਚੇ (3 ਤੋਂ 4 ਸਾਲ) ਨੂੰ ਦਾਖਲਾ ਮਿਲੇਗਾ ਜਦਕਿ ਪ੍ਰੀ-ਪ੍ਰਾਇਮਰੀ ਪੱਧਰ II ਲਈ ਪਹਿਲੀ ਅਪਰੈਲ, 2020 ਅਤੇ 31 ਮਾਰਚ 2021 ਵਿਚਕਾਰ ਪੈਦਾ ਹੋਏ ਬੱਚੇ (4 ਤੋਂ 5 ਸਾਲ) ਤੇ ਪ੍ਰੀ-ਪ੍ਰਾਇਮਰੀ ਪੱਧਰ III ਲਈ ਪਹਿਲੀ ਅਪਰੈਲ, 2019 ਅਤੇ 31 ਮਾਰਚ, 2020 ਦਰਮਿਆਨ ਪੈਦਾ ਹੋਏ ਬੱਚੇ (5 ਤੋਂ 6 ਸਾਲ) ਨੂੰ ਦਾਖਲਾ ਮਿਲੇਗਾ।

ਭਵਨ ਵਿਦਿਆਲਿਆ ’ਚ ਪੜ੍ਹਦੇ ਭੈਣ-ਭਰਾਵਾਂ ਦਾ ਡਰਾਅ

ਜਾਣਕਾਰੀ ਅਨੁਸਾਰ ਅੱਜ ਭਵਨ ਵਿਦਿਆਲਿਆ ਸਕੂਲ ਸੈਕਟਰ 33 ਵਿੱਚ ਸਿਬਲਿੰਗ ਦਾ ਡਰਾਅ ਹੋਇਆ। ਇਸ ਸਕੂਲ ਵਿਚ ਐਂਟਰੀ ਜਮਾਤ ਵਿਚ ਸਿਬਲਿੰਗ ਦਾ ਕੋਟਾ 20 ਸੀਟਾਂ ਹੈ ਜਦਕਿ ਇਸ ਵਰਗ ਲਈ 28 ਵਿਦਿਆਰਥੀਆਂ ਦੇ ਨਾਂ ਆਏ ਸਨ ਤੇ ਇਨ੍ਹਾਂ ਵਿਚੋਂ 20 ਵਿਦਿਆਰਥੀਆਂ ਦੀ ਡਰਾਅ ਜ਼ਰੀਏ ਚੋਣ ਕੀਤੀ ਗਈ। ਦੱਸਣਾ ਬਣਦਾ ਹੈ ਕਿ ਇਸ ਸਕੂਲ ਵਿਚ ਆਮ ਵਰਗ ਲਈ ਡਰਾਅ ਭਲਕੇ 18 ਜਨਵਰੀ ਨੂੰ ਹੋਵੇਗਾ।

Advertisement