ਖਰੜਾ: ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀ
ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ’ਤੇ ਖਰੜ ਮੰਡਲ ਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਡਿਵੀਜ਼ਨ ਦਫ਼ਤਰ ਖਰੜ ਵਿੱਚ ਰੋਸ ਰੈਲੀ ਕੀਤੀ। ਇਸ ਰੈਲੀ ਵਿੱਚ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚਣ ਦੀ ਨਿਖੇਧੀ ਕੀਤੀ। ਇਸ ਮੌਕੇ...
Advertisement
ਜੁਆਇੰਟ ਫੋਰਮ ਅਤੇ ਏਕਤਾ ਮੰਚ ਦੇ ਸੱਦੇ ’ਤੇ ਖਰੜ ਮੰਡਲ ਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਡਿਵੀਜ਼ਨ ਦਫ਼ਤਰ ਖਰੜ ਵਿੱਚ ਰੋਸ ਰੈਲੀ ਕੀਤੀ। ਇਸ ਰੈਲੀ ਵਿੱਚ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚਣ ਦੀ ਨਿਖੇਧੀ ਕੀਤੀ। ਇਸ ਮੌਕੇ ਰੈਲੀ ਦੀ ਪ੍ਰਧਾਨਗੀ ਬਲਵਿੰਦਰ ਸਿੰਘ ਪ੍ਰਧਾਨ ਟੀ ਐੱਸ ਯੂ ਮੰਡਲ ਖਰੜ ਅਤੇ ਐੱਮ ਐੱਸ ਯੂ ਪ੍ਰਧਾਨ ਸ੍ਰੀਮਤੀ ਰੰਜੂ ਬਾਲਾ ਨੇ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਜੁਆਇੰਟ ਫੋਰਮ ਆਗੂ ਸੁਖਵਿੰਦਰ ਦੁੱਮਣਾ ਨੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕਰਦਿਆਂ ਪੰਜਾਬ ਸਰਕਾਰ ਨੂੰ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਇਸ ਰੈਲੀ ਨੂੰ ਬਰਿੰਦਰ ਸਿੰਘ ਸਟੇਟ ਆਗੂ ਐੱਮ ਐੱਸ ਯੂ, ਸਾਬਕਾ ਡਿਵੀਜ਼ਨ ਪ੍ਰਧਾਨ ਟੀ ਐੱਸ ਯੂ ਭੁਪਿੰਦਰ ਸਿੰਘ, ਸ਼ੇਰ ਸਿੰਘ ਪ੍ਰਧਾਨ ਸਿਟੀ 2 ਅਤੇ ਮਦਨ ਲਾਲ ਨੇ ਸੰਬੋਧਨ ਕੀਤਾ। ਇਸ ਰੈਲੀ ਵਿੱਚ ਪ੍ਰਧਾਨ ਭਾਗ ਸਿੰਘ, ਸੁਖਬੀਰ ਸਿੰਘ, ਮਨਦੀਪ ਰੱਤੂ, ਗੁਰਬਚਨ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਟੀ ਐੱਸ ਯੂ ਖਰੜ ਪ੍ਰਧਾਨ ਜੋਗਰਾਜ, ਟੀ ਐੱਸ ਯੂ ਕੁਰਾਲੀ ਪ੍ਰਧਾਨ ਸੁਖਬੀਰ ਸਿੰਘ, ਟੀ ਐੱਸ ਯੂ ਸਬ-ਅਰਬਨ ਪ੍ਰਧਾਨ ਜਰਨੈਲ ਸਿੰਘ, ਗੋਪੀ ਚੰਦ, ਮਨਜੀਤ ਸਿੰਘ ਮਾਜਰਾ, ਟੀ ਐੱਸ ਯੂ ਕੁਰਾਲੀ ਸਕੱਤਰ ਸੁਰਿੰਦਰ ਸ਼ਰਮਾ, ਪਰਮਿੰਦਰ ਸਿੰਘ, ਦਮਨਪ੍ਰੀਤ ਕੌਰ, ਪ੍ਰੀਤੀ ਸ਼ਰਮਾ, ਮਨਜਿੰਦਰ ਕੌਰ ਤੇ ਸ਼ਮਸ਼ੇਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।
Advertisement
Advertisement