ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਡੀਪੀਐੱਸ ਦੀ ਬੱਸ ਪਲਟੀ; ਨੁਕਸਾਨ ਤੋਂ ਬਚਾਅ

ਸੁਖਵਿੰਦਰ ਪਾਲ ਸੋਢੀ ਚੰਡੀਗੜ੍ਹ, 8 ਜੁਲਾਈ ਇੱਥੋਂ ਦੇ 42-23 ਦੇ ਚੌਕ ਵਿੱਚ ਅੱਜ ਦੁਪਹਿਰ ਵੇਲੇ ਇਕ ਸਕੂਲ ਬੱਸ ਹਾਦਸਾਗ੍ਰਸਤ ਹੋ ਕੇ ਪਲਟ ਗਈ ਪਰ ਇਸ ਬੱਸ ਵਿੱਚ ਵਿਦਿਆਰਥੀ ਸਵਾਰ ਨਹੀਂ ਸਨ। ਇਹ ਬੱਸ ਸਕੂਲ ਦੇ ਵਿਦਿਆਰਥੀਆਂ ਨੂੰ ਛੱਡ ਕੇ ਵਾਪਸ...
Advertisement

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 8 ਜੁਲਾਈ

Advertisement

ਇੱਥੋਂ ਦੇ 42-23 ਦੇ ਚੌਕ ਵਿੱਚ ਅੱਜ ਦੁਪਹਿਰ ਵੇਲੇ ਇਕ ਸਕੂਲ ਬੱਸ ਹਾਦਸਾਗ੍ਰਸਤ ਹੋ ਕੇ ਪਲਟ ਗਈ ਪਰ ਇਸ ਬੱਸ ਵਿੱਚ ਵਿਦਿਆਰਥੀ ਸਵਾਰ ਨਹੀਂ ਸਨ। ਇਹ ਬੱਸ ਸਕੂਲ ਦੇ ਵਿਦਿਆਰਥੀਆਂ ਨੂੰ ਛੱਡ ਕੇ ਵਾਪਸ ਆ ਰਹੀ ਸੀ। ਇਹ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਦਾ ਕਾਰਨ ਕਿਸੇ ਔਰਤ ਦਾ ਬੱਸ ਦੇ ਸਾਹਮਣੇ ਆਉਣਾ ਹੈ ਪਰ ਇਸ ਬੱਸ ਦੇ ਟਾਇਰਾਂ ਦੀ ਖਸਤਾ ਹਾਲਤ ਕਾਰਨ ਵੀ ਹਾਦਸਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸ ਹਾਦਸੇ ਕਾਰਨ ਸਕੂਲਾਂ ਦੀਆਂ ਬੱਸਾਂ ਵਿੱਚ ਸੁਰੱਖਿਆ ਦੇ ਸਵਾਲ ਖੜ੍ਹੇ ਹੋ ਗਏ ਹਨ। ਦੂਜੇ ਪਾਸੇ, ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਭਲਕੇ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਜਾਣਗੇ ਤੇ ਸਕੂਲ ਬੱਸਾਂ ਦੀ ਜਾਂਚ ਕਰਨ ਲਈ ਕਿਹਾ ਜਾਵੇਗਾ।

ਜਾਣਕਾਰੀ ਅਨੁਸਾਰ ਡੀਪੀਐੱਸ ਦੀ ਇੱਕ ਬੱਸ ਦੁਪਹਿਰ ਵੇਲੇ ਬੱਚੇ ਛੱਡਣ ਤੋਂ ਬਾਅਦ ਵਾਪਸ ਆ ਰਹੀ ਸੀ ਕਿ ਸੈਕਟਰ 42-43 ਚੌਕ ’ਤੇ ਇਕ ਔਰਤ ਸੜਕ ਸਾਹਮਣੇ ਆ ਗਈ ਜਿਸ ਨੂੰ ਬਚਾਉਂਦਿਆਂ ਬੱਸ ਪਲਟ ਗਈ। ਇਹ ਪਤਾ ਲੱਗਿਆ ਹੈ ਕਿ ਬੱਸ ਦੀ ਸਪੀਡ ਤੇਜ਼ ਸੀ ਤੇ ਪੁਲੀਸ ਥਾਣੇ ਵਿੱਚ ਇੱਕ ਮੁਲਾਜ਼ਮ ਨੇ ਦੱਸਿਆ ਕਿ ਇਸ ਬੱਸ ਦੇ ਟਾਇਰ ਠੀਕ ਨਹੀਂ ਸਨ ਜਿਸ ਕਰ ਕੇ ਬਰੇਕ ਮਾਰਨ ਤੋਂ ਬਾਅਦ ਬੱਸ ਪਲਟ ਗਈ। ਦੂਜੇ ਪਾਸੇ, ਸਕੂਲ ਦੀ ਪ੍ਰਿੰਸੀਪਲ ਰੀਮਾ ਦੀਵਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਬੱਸਾਂ ਦੀ ਜਾਂਚ ਕਰਵਾਈ ਜਾਂਦੀ ਹੈ ਪਰ ਔਰਤ ਦੇ ਅੱਗੇ ਆਉਣ ਕਾਰਨ ਹਾਦਸਾ ਵਾਪਰਿਆ ਤੇ ਡਰਾਈਵਰ ਦੀ ਸੂਝ-ਬੂਝ ਨਾਲ ਔਰਤ ਦੀ ਜਾਨ ਬਚ ਗਈ।

 

ਸਕੂਲ ਤੇ ਬੱਸ ਐਸੋਸੀਏਸ਼ਨ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਜਾਵੇਗੀ: ਚੇਅਰਪਰਸਨ

ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਲਕੇ ਸਕੂਲਾਂ ਨੂੰ ਸਰਕੁਲਰ ਜਾਰੀ ਕੀਤਾ ਜਾਵੇਗਾ ਤੇ ਸਾਰੇ ਸਕੂਲਾਂ ਨੂੰ ਇਹ ਜ਼ਰੂਰੀ ਬਣਾਉਣ ਲਈ ਕਿਹਾ ਜਾਵੇਗਾ ਕਿ ਉਹ ਬੱਸਾਂ ਦੀ ਤਕਨੀਕੀ ਸਮੱਸਿਆ ਤੋਂ ਲੈ ਕੇ ਹਰ ਪੱਖੋਂ ਜਾਂਚ ਕਰਨ। ਸ੍ਰੀ ਬਰਾੜ ਨੇ ਕਿਹਾ ਕਿ ਇਸ ਬੱਸ ਦੇ ਡਰਾਈਵਰ ਦੀ ਸੂਝ-ਬੂਝ ਕਾਰਨ ਵੱਡਾ ਹਾਦਸਾ ਟਲਿਆ ਹੈ। ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਸਕੂਲ ਬੱਸਾਂ ਦੀ ਜਾਂਚ ਕਰਨਗੇ ਤੇ ਸਕੂਲ ਬੱਸ ਐਸੋਸੀਏਸ਼ਨ ਤੇ ਸਕੂਲ ਤੋਂ ਸਟੇਟਸ ਰਿਪੋਰਟ ਤਲਬ ਕਰਨਗੇ।

Advertisement