ਮਟੌਰ ਦੇ ਦਰਜਨਾਂ ਵਸਨੀਕ ਕਾਂਗਰਸ ਵਿਚ ਸ਼ਾਮਲ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਸਮਾਗਮ ਵਿਚ ਮਟੌਰ ਦੇ ਦਰਜਨਾਂ ਵਿਅਕਤੀਆਂ ਨੇ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਬਲਬੀਰ ਸਿੱਧੂ ਨੇ ਪਾਰਟੀ ਵਿਚ ਸਵਾਗਤ ਕਰਦਿਆਂ ਸਾਰਿਆਂ ਨੂੰ ਕਾਂਗਰਸ ਵਿਚ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਦੋਵੇਂ ਸਿੱਧੂ ਭਰਾਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਮੁਹਾਲੀ ਦਾ ਕੋਈ ਵਿਕਾਸ ਤਾਂ ਕੀ ਕਰਾਉਣਾ ਸੀ, ਉਲਟਾ ਪਿਛਲੀ ਕਾਂਗਰਸ ਸਰਕਾਰ ਵੱਲੋਂ ਮੁਹਾਲੀ ਲਈ ਮਨਜ਼ੂਰ ਕੀਤੇ ਕਰੋੜਾਂ ਦੇ ਪ੍ਰਾਜੈਕਟ ਵੀ ਠੱਪ ਕਰ ਦਿੱਤੇ ਹਨ।
ਉਨ੍ਹਾਂ ਭਾਜਪਾ ਉੱਤੇ ਵਰ੍ਹਦਿਆਂ ਕਿਹਾ ਕਿ ਵੋਟਾਂ ਚੋਰੀ ਕਰਕੇ ਦੇਸ਼ ਦੀ ਸੱਤਾ ਉੱਤੇ ਕਾਬਜ਼ ਹੋਈ ਭਾਜਪਾ ਦਾ ਅਸਲ ਚਿਹਰਾ ਰਾਹੁਲ ਗਾਂਧੀ ਨੇ ਸਾਰੇ ਦੇਸ਼ ਸਾਹਮਣੇ ਨੰਗਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 2027 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ, ਜਿਸ ਨਾਲ ਮਟੌਰ ਤੇ ਹੋਰਨਾਂ ਖੇਤਰਾਂ ਦਾ ਵੱਡਾ ਵਿਕਾਸ ਕਰਾਇਆ ਜਾਵੇਗਾ। ਮੇਅਰ ਜੀਤੀ ਸਿੱਧੂ ਵੱਲੋਂ ਨਗਰ ਨਿਗਮ ਨਾਲ ਸਬੰਧਿਤ ਮਸਲੇ ਹੱਲ ਕਰਾਉਣ ਦਾ ਵੀ ਭਰੋਸਾ ਦਿੱਤਾ।
ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਗੁਰਤੇਜ ਸਿੰਘ ਤੇਜੀ, ਰਵੀ ਅਰੋੜਾ, ਬਲਜੀਤ ਸਿੰਘ ਭੱਲਾ, ਗੁਰਕਰਨ ਸਿੰਘ ਗੱਗੀ, ਪਰਮਜੀਤ ਸਿੰਘ ਪੰਮਾ, ਗੁਰਮੀਤ ਸਿੰਘ ਮਿੱਠਾ, ਰਵੀ ਧੀਮਾ ਸਮੇਤ ਦੋ ਦਰਜਨ ਤੋਂ ਵੱਧ ਵਿਅਕਤੀ ਸ਼ਾਮਿਲ ਸਨ। ਇਸ ਮੌਕੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਅਮਰੀਕ ਸਿੰਘ ਸਰਪੰਚ, ਡਾ ਜਗੀਰ ਸਿੰਘ, ਮਲਕੀਤ ਸਿੰਘ ਮਟੌਰ, ਕਰਮਜੀਤ ਸਿੰਘ ਲਾਲਾ, ਹੰਸ ਰਾਜ ਵਰਮਾ, ਪਹਿਲਵਾਨ ਲਖਬੀਰ ਸਿੰਘ ਦਿਲਬਰ ਖਾਨ ਸਮੇਤ ਪਾਰਟੀ ਆਗੂ ਵੀ ਮੌਜੂਦ ਸਨ।