ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੈਰਮਾਜਰਾ ਦੇ ਸਾਬਕਾ ਪੰਚ ਸਣੇ ਦਰਜਨਾਂ ਕਾਂਗਰਸ ’ਚ ਸ਼ਾਮਲ

ਪਿੰਡ ਬੈਰ ਮਾਜਰਾ ਦੇ ਸਾਬਕਾ ਪੰਚ ਨਛੱਤਰ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਬਬਲਾ, ਕਮਲ ਸਿੰਘ, ਅਮਰਨਾਥ, ਪੱਪੀ, ਗੁਰਮੁਖ ਸਿੰਘ, ਸ਼ੰਟੀ ਕੁਮਾਰ, ਸਤਨਾਮ ਸਿੰਘ, ਬਲਵੰਤ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ‘ਆਪ’ ਨੂੰ ਅਲਵਿਦਾ ਆਖ ਕੇ ਕਾਂਗਰਸ...
ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਨਾਲ ਦੀਪਇੰਦਰ ਢਿੱਲੋਂ।
Advertisement

ਪਿੰਡ ਬੈਰ ਮਾਜਰਾ ਦੇ ਸਾਬਕਾ ਪੰਚ ਨਛੱਤਰ ਸਿੰਘ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਬਬਲਾ, ਕਮਲ ਸਿੰਘ, ਅਮਰਨਾਥ, ਪੱਪੀ, ਗੁਰਮੁਖ ਸਿੰਘ, ਸ਼ੰਟੀ ਕੁਮਾਰ, ਸਤਨਾਮ ਸਿੰਘ, ਬਲਵੰਤ ਸਿੰਘ ਬਾਜਵਾ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ‘ਆਪ’ ਨੂੰ ਅਲਵਿਦਾ ਆਖ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਵਿੱਚ ਇਨ੍ਹਾਂ ਦਾ ਸਵਾਗਤ ਕਰਦਿਆਂ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪੂਰੇ ਪੰਜਾਬ ਵਿੱਚ ਕਿਤੇ ਵੀ ਕੋਈ ਵਿਕਾਸ ਦਾ ਕੰਮ ਨਹੀਂ ਕਰਵਾ ਸਕੀ। ਲੋਕਾਂ ਨੂੰ ਸਿਰਫ਼ ਲਾਰਿਆਂ ’ਚ ਹੀ ਰੱਖਿਆ। ਹੁਣ ਤੱਕ ਇਹ ਸਰਕਾਰ ਕਾਂਗਰਸ ਸਮੇਂ ਦੇ ਫੰਡ ਹੀ ਵਰਤ ਰਹੀ ਹੈ।

ਇਸ ਮੌਕੇ ਬਲਾਕ ਪ੍ਰਧਾਨ ਕਰਨੈਲ ਸਿੰਘ ਹਮਾਯੂੰਪੁਰ, ਸਾਬਕਾ ਐੱਮਸੀ ਬਲਕਾਰ ਸਿੰਘ ਦੱਪਰ, ਕੌਂਸਲਰ ਧਰਮਿੰਦਰ ਕੁਮਾਰ, ਜਸਪ੍ਰੀਤ ਲੱਕੀ, ਚਮਨ ਸੈਣੀ, ਗੁਰਮੇਲ ਸਿੰਘ ਆਦਿ ਕਾਂਗਰਸੀ ਆਗੂ ਮੌਜੂਦ ਸਨ।

Advertisement

 

ਧਰਮਿੰਦਰ ਸਿੰਘ ਗੋਰਖਾ ਕਾਂਗਰਸ ’ਚ ਸ਼ਾਮਲ

ਧਰਮਿੰਦਰ ਗੋਰਖਾ ਦਾ ਸਵਾਗਤ ਕਰਦੇ ਹੋਏ ਕੁਲਜੀਤ ਨਾਗਰਾ।

ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਪਿੰਡ ਜਖਵਾਲੀ ਦੇ ਧਰਮਿੰਦਰ ਸਿੰਘ ਗੋਰਖਾ ਨੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਸ੍ਰੀ ਨਾਗਰਾ ਨੇ ਉਸ ਸਵਾਗਤ ਕਰਦਿਆਂ ਪਾਰਟੀ ਵਿਚ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਕਿਸਾਨ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਨੰਬਰਦਾਰ ਜਗਦੀਪ ਸਿੰਘ, ਸਾਬਕਾ ਸੰਮਤੀ ਮੈਂਬਰ ਲਖਵਿੰਦਰ ਸਿੰਘ ਲੱਖੀ, ਸਾਬਕਾ ਸਰਪੰਚ ਧਰਮਿੰਦਰ ਸਿੰਘ ਨਬੀਪੁਰ, ਮਾਸਟਰ ਰਵਿੰਦਰ ਸਿੰਘ ਹਰੀਪੁਰ, ਹਰਜੀਤ ਸਿੰਘ ਸੈਕਟਰੀ, ਚਰਨਜੀਤ ਸਿੰਘ, ਸੰਤ ਰਾਮ ਅਤੇ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।

Advertisement