ਡਾਕਟਰਾਂ ਦੀ ਭੁੱਖ ਹੜਤਾਲ
ਹਰਿਆਣਾ ਵਿੱਚ ਚੱਲ ਰਹੀ ਡਾਕਟਰਾਂ ਦੀ ਹੜਤਾਲ ਦੇ ਮੱਦੇਨਜਰ, ਡਾਕਟਰਾਂ ਨੇ ਤੀਜੇ ਦਿਨ ਪੰਚਕੂਲਾ ਦੇ ਡੀ ਜੀ ਸਿਹਤ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਕੀਤੀ। ਡਾਕਟਰਾਂ ਦੀਆਂ ਮੰਗ ਹੈ ਕਿ ਐੱਸ ਐੱਮ ਓ ਦੀ ਸਿੱਧੀ ਭਰਤੀ ਨਾ ਕੀਤੀ ਜਾਵੇ। ਇਸ ਦੌਰਾਨ ਸਿਹਤ ਵਿਭਾਗ ਡਾਕਟਰਾਂ ਦੀ ਹੜਤਾਲ ’ਤੇ ਐਸਮਾ ਲਾਇਆ ਹੈ। ਹੜਤਾਲ ਦੌਰਾਨ, ਮਰੀਜ਼ ਪੰਚਕੂਲਾ ਦੇ ਹਸਪਤਾਲਾਂ ਤੋਂ ਬਿਨਾਂ ਇਲਾਜ ਮੁੜ ਰਹੇ ਹਨ। ਪੰਚਕੂਲਾ ਸਿਵਲ ਹਸਪਤਾਲ ਦੇ ਓਪੀਡੀਵਿੱਚ ਦਿਲ ਦੇ ਮਰੀਜ਼ਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਦੀ ਅਣਹੋਂਦ ਕਾਰਨ, ਮਰੀਜ਼ ਆਪਣੀਆਂ ਪੁਰਾਣੀਆਂ ਦਵਾਈਆਂ ਦੁਬਾਰਾ ਵਰਤਣ ਲਈ ਮਜਬੂਰ ਹਨ। ਆਯੂਸ਼ ਵਿਭਾਗ ਦੇ ਡਾਕਟਰ ਮੈਡੀਸਨ ਓ ਪੀ ਡੀ ਵਿੱਚ ਤਾਇਨਾਤ ਕੀਤੇ ਜਾ ਰਹੇ ਹਨ। ਮਹਾਰਿਸ਼ੀ ਮਾਰਕੰਡੇਸ਼ਵਰ ਮੈਡੀਕਲ ਕਾਲਜ, ਮੁਲਾਣਾ ਦੇ ਪੀ ਜੀ ਵਿਦਿਆਰਥੀ ਅਤੇ ਸਲਾਹਕਾਰ ਵੀ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ। ਐੱਚ ਸੀ ਐੱਮ ਐੱਸ ਦੇ ਪ੍ਰਧਾਨ ਡਾ. ਰਾਜੇਸ਼ ਖਿਆਲੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ‘ਤੇ ਵਿਚਾਰ ਨਹੀਂ ਕਰ ਰਹੀ ਹੈ ਪਰ ‘ਐਸਮਾ’ ਨੂੰ ਦਬਾਅ ਦੇ ਸਾਧਨ ਵਜੋਂ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮੰਗਾਂ ਪੂਰੀਆਂ ਹੋਣ ਤੱਕ ਭੁੱਖ ਹੜਤਾਲ ਜਾਰੀ ਰੱਖਣਗੇ।
