ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਤਿਆ ਸਕੂਲ ਕੈਪਟਨ ਤੇ ਗੁਰਪ੍ਰਨੀਤ ਐਕਟੀਵਿਟੀ ਕੈਪਟਨ ਬਣੀ

ਮਿਹਰ ਸਿੰਘ ਕੁਰਾਲੀ, 9 ਜੁਲਾਈ ਸਥਾਨਕ ਸੀਸਵਾਂ ਰੋਡ ’ਤੇ ਸਥਿਤ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿੱਚ ਪਦ-ਸਥਾਪਨ ਸਮਾਗਮ (ਇਨਵੈਸਟਚਰ ਸੈਰੇਮਨੀ) ਹੋਇਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਆਗੂਆਂ ਦੀ ਚੋਣ ਕੀਤੀ ਗਈ ਅਤੇ ਉਨ੍ਹਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਵਿੱਚ ਸਕੂਲ ਪ੍ਰਬੰਧਕ...
ਇਨਵੈਸਟਚਰ ਸੈਰੇਮਨੀ ਵਿੱਚ ਚੁਣੇ ਵਿਦਿਆਰਥੀ ਆਗੂ ਪ੍ਰਿੰਸੀਪਲ ਨਾਲ।
Advertisement

ਮਿਹਰ ਸਿੰਘ

ਕੁਰਾਲੀ, 9 ਜੁਲਾਈ

Advertisement

ਸਥਾਨਕ ਸੀਸਵਾਂ ਰੋਡ ’ਤੇ ਸਥਿਤ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿੱਚ ਪਦ-ਸਥਾਪਨ ਸਮਾਗਮ (ਇਨਵੈਸਟਚਰ ਸੈਰੇਮਨੀ) ਹੋਇਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਆਗੂਆਂ ਦੀ ਚੋਣ ਕੀਤੀ ਗਈ ਅਤੇ ਉਨ੍ਹਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।

ਇਸ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਨਵ ਸਿੰਗਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸੇ ਦੌਰਾਨ ਦਿੱਤਿਆ ਗੁਪਤਾ ਨੂੰ ਸਕੂਲ ਦੀ ਕੈਪਟਨ ਥਾਪਿਆ ਗਿਆ ਜਦੋਂਕਿ ਗੁਰਪ੍ਰਨੀਤ ਕੌਰ ਨੂੰ ਐਕਟੀਵਿਟੀ ਕੈਪਟਨ, ਗੁਰਲੀਨ ਕੌਰ ਨੂੰ ਪ੍ਰਿਥਵੀ ਹਾਊਸ ਦੀ ਕੈਪਟਨ, ਲਵਲੀਨ ਨੂੰ ਅਗਨੀ ਹਾਊਸ ਦੀ ਕੈਪਟਨ, ਪੁਸ਼ਪਿੰਦਰ ਕੌਰ ਨੂੰ ਜਲ ਹਾਊਸ ਦੀ ਕੈਪਟਨ ਅਤੇ ਆਸ਼ਿਮਾ ਸਚਦੇਵਾ ਨੂੰ ਵਾਯੂ ਹਾਊਸ ਕੈਪਟਨ ਚੁਣਿਆ ਗਿਆ।

ਮੁੱਖ ਮਹਿਮਾਨ ਮਾਨਵ ਸਿੰਗਲਾ ਨੇ ਕਿਹਾ ਸਕੂਲ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਚੁਣੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ। ਚੁਣੇ ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਸੌਂਪੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣ ਲਈ ਸਹੁੰ ਵੀ ਚੁਕਾਈ ਗਈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।

Advertisement