ਲੁਠੇੜੀ ਸਕੂਲ ਵਿੱਚ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ਸ਼ੁਰੂ
ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਕ੍ਰਿਕਟ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਦੀ ਰਹਿਨੁਮਾਈ, ਪ੍ਰਿੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਅਤੇ ਉੱਪ ਕਨਵੀਨਰ ਹਰਮਨਦੀਪ ਸਿੰਘ ਸੰਧੂ ਦੀ ਦੇਖਰੇਖ ਹੇਠ ਸ਼ੁਰੂ ਹੋ ਗਏ ਹਨ ।...
Advertisement
ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਕ੍ਰਿਕਟ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਦੀ ਰਹਿਨੁਮਾਈ, ਪ੍ਰਿੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਅਤੇ ਉੱਪ ਕਨਵੀਨਰ ਹਰਮਨਦੀਪ ਸਿੰਘ ਸੰਧੂ ਦੀ ਦੇਖਰੇਖ ਹੇਠ ਸ਼ੁਰੂ ਹੋ ਗਏ ਹਨ । ਸਕੂਲ ਦੇ ਮੀਡੀਆ ਇੰਚਾਰਜ਼ ਧਰਮਿੰਦਰ ਸਿੰਘ ਭੰਗੂ ਅਤੇ ਜੋਨਲ ਸਕੱਤਰ ਸੁਰਮੁੱਖ ਸਿੰਘ ਨੇ ਦੱਸਿਆ ਕ੍ਰਿਕਟ ਮੁਕਾਬਲਿਆਂ ਦੇ ਪਹਿਲੇ ਦਿਨ ਉਮਰ ਵਰਗ 14 ਸਾਲ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੀ ਸ਼ੁਰੂਆਤ ਜ਼ਿਲ੍ਹਾ ਖੇਡ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਜਗਤਾਰ ਸਿੰਘ ਲੌਂਗੀਆ ਅਤੇ ਜੋਨਲ ਪ੍ਰਧਾਨ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਸਾਂਝੇ ਤੌਰ ’ਤੇ ਕਰਵਾਈ। ਖੇਡ ਮੁਕਾਬਲਿਆਂ ਵਿੱਚ ਨੰਗਲ ਜ਼ੋਨ ਨੇ ਘਨੌਲੀ ਨੂੰ, ਨੂਰਪੁਰ ਬੇਦੀ ਜ਼ੋਨ ਨੇ ਮੋਰਿੰਡਾ ਨੂੰ ਅਤੇ ਤਖਤਗੜ੍ਹ ਜ਼ੋਨ ਨੇ ਚਮਕੌਰ ਸਾਹਿਬ ਜ਼ੋਨ ਨੂੰ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement