ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਪੰਜਾਬੀ ਸਿਨੇਮਾ ਦੀ ਸਮਾਜਿਕ ਸਾਰਥਿਕਤਾ’ ਵਿਸ਼ੇ ’ਤੇ ਵਿਚਾਰ-ਚਰਚਾ

ਸਾਹਿਤ ਤੋਂ ਬਿਨਾ ਸਿਨੇਮਾ ਅਧੂਰਾ ਹੈ: ਸ਼ਵਿੰਦਰ ਮਾਹਲ
Advertisement

ਹਰਦੇਵ ਚੌਹਾਨ

ਚੰਡੀਗੜ੍ਹ, 13 ਜੁਲਾਈ

Advertisement

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਪੰਜਾਬੀ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ (ਪਫ਼ਟਾ) ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਲਾ ਭਵਨ ਚੰਡੀਗੜ੍ਹ ਵਿੱਚ ‘ਪੰਜਾਬੀ ਸਿਨੇਮਾ ਦੀ ਸਮਾਜਿਕ ਸਾਰਥਿਕਤਾ ਅਤੇ ਸਾਹਿਤ ਦਾ ਸਿਨੇਮੇ ਵਿੱਚ ਯੋਗਦਾਨ’ ਵਿਸ਼ੇ ‘ਤੇ ਚਰਚਾ ਕਰਵਾਈ ਗਈ।

ਸਮਾਰੋਹ ਦੀ ਪ੍ਰਧਾਨਗੀ ਡਿਜੀਟਲ ਕਲਾ ਅਕਾਦਮੀ ਦੇ ਪ੍ਰਧਾਨ ਡਾ. ਹਰਜੀਤ ਸਿੰਘ ਨੇ ਕੀਤੀ। ਸ਼ਵਿੰਦਰ ਮਾਹਲ ਅਤੇ ਭਾਰਤ ਭੂਸ਼ਣ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਬਲਕਾਰ ਸਿੱਧੂ ਨੇ ਕਿਹਾ ਕਿ ਸੰਜੀਦਾ ਸਿਨੇਮਾ ਹਮੇਸ਼ਾ ਹੀ ਆਪਣੀ ਪਛਾਣ ਬਣਾ ਕੇ ਰੱਖਦਾ ਹੈ। ਮੰਚ ਸੰਚਾਲਨ ਕਰਦਿਆਂ ਭੁਪਿੰਦਰ ਸਿੰਘ ਮਲਿਕ ਨੇ ਪੰਜਾਬੀ ਸਿਨੇਮਾ ਦੇ ਸਫ਼ਰ ਅਤੇ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕੀਤਾ। ਡਾ. ਜਤਿੰਦਰ ਸਿੰਘ ਨੇ ਸਿਨੇਮਾ ਦੇ ਸਮਾਜਿਕ ਸਰੋਕਾਰ ਨੂੰ ਅਹਿਮ ਦੱਸਿਆ। ਮਲਕੀਤ ਰੌਣੀ ਨੇ ਕਿਹਾ ਕਿ ਸਿਨੇਮਾ ਯੁੱਗ ਨੂੰ ਬਦਲਣ ਦੀ ਅਥਾਹ ਸ਼ਕਤੀ ਰੱਖਦਾ ਹੈ। ਭਾਰਤ ਭੂਸ਼ਣ ਵਰਮਾ ਨੇ ਕਿਹਾ ਕਿ ਸਾਹਿਤ ਤੇ ਸਿਨੇਮਾ ਇਕ ਦੂਜੇ ਦੇ ਪੂਰਕ ਹਨ। ਸ਼ਵਿੰਦਰ ਮਾਹਲ ਨੇ ਕਿਹਾ ਕਿ ਸਾਹਿਤ ਤੋਂ ਬਿਨਾਂ ਸਿਨੇਮਾ ਅਧੂਰਾ ਹੈ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਸਮਾਜ ਫ਼ਿਲਮ ਨੂੰ ਜੋ ਦਿੰਦਾ ਹੈ ਉਹੀ ਮੁੜ ਕੇ ਆਉਂਦਾ ਹੈ। ਮੁੱਖ ਮਹਿਮਾਨ ਬੀਐੱਨ ਸ਼ਰਮਾ ਨੇ ਕਿਹਾ ਕਿ ਚੰਗੀ ਫ਼ਿਲਮ ਉਸ ਨੂੰ ਹੀ ਮੰਨਿਆ ਜਾਂਦਾ ਹੈ ਜਿਹੜੀ ਪਰਿਵਾਰ ਵਿੱਚ ਕੱਠੇ ਬਹਿ ਕੇ ਵੇਖਣ ਦੇ ਯੋਗ ਹੋਵੇ। ਸਮਾਗਮ ਦੇ ਪ੍ਰਧਾਨ ਡਾ. ਹਰਜੀਤ ਸਿੰਘ ਨੇ ਕਿਹਾ ਕਿ ਸਾਹਿਤ ਤੇ ਸਿਨੇਮਾ ਕੱਠੇ ਹੋ ਕੇ ਮਿਆਰੀ ਸਿਰਜਣਾ ਕਰ ਸਕਦੇ ਹਨ। ਦੁਨੀਆ ਭਰ ਦਾ ਸੰਜੀਦਾ ਸਿਨੇਮਾ ਖੇਤਰੀ ਸਿਨੇਮਾ ਤੋਂ ਹੀ ਉੱਭਰਿਆ ਹੈ। ਇਸ ਮੌਕੇ ਪਰਮਿੰਦਰ ਸਿੰਘ ਮਦਾਨ ਅਤੇ ਗੁਰਮੀਤ ਸਿੰਘ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਆ। ਕੈਪਟਨ ਨਰਿੰਦਰ ਸਿੰਘ ਆਈਏਐੱਸ ਨੇ ਆਪਣੀਆ ਕਿਤਾਬਾਂ ਮਹਿਮਾਨਾਂ ਨੂੰ ਭੇਟ ਕੀਤੀਆਂ । ਧੰਨਵਾਦੀ ਸ਼ਬਦ ਪਾਲ ਅਜਨਬੀ ਨੇ ਕਹੇ।

ਸਮਾਗਮ ਵਿੱਚ ਸੁਰਿੰਦਰ ਰਿਹਾਲ, ਦੀਦਾਰ ਗਿੱਲ, ਹਰਮਿੰਦਰ ਕਾਲੜਾ, ਲਾਭ ਸਿੰਘ ਲੈਹਲੀ, ਡਾ. ਦੀਪਕ ਮਨਮੋਹਨ ਸਿੰਘ, ਡਾ. ਸਵਰਾਜਬੀਰ, ਏਐੱਸ ਪਾਲ, ਜਸਟਿਸ ਤਲਵੰਤ ਸਿੰਘ, ਰਜਿੰਦਰ ਸਿੰਘ ਧੀਮਾਨ, ਧਿਆਨ ਸਿੰਘ ਕਾਹਲੋਂ, ਮਨਜੀਤ ਪਾਲ ਸਿੰਘ, ਅਜੀਤ ਹਮਦਰਦ, ਮਹਿੰਦਰ ਸਿੰਘ ਸੰਧੂ, ਕਵਿੱਤਰੀ ਰਜਿੰਦਰ ਕੌਰ, ਕੰਵਲਦੀਪ ਸਿੰਘ, ਆਰ ਐਸ ਲਿਬਰੇਟ, ਸਿਮਰਜੀਤ ਕੌਰ ਗਰੇਵਾਲ, ਅਸ਼ੋਕ ਸਚਦੇਵਾ, ਨਿੰਮੀ ਵਸ਼ਿਸ਼ਟ, ਨਵਨੀਤ ਕੌਰ, ਜਯਾ ਸੂਦ, ਕ੍ਰਿਸ਼ਨਾ ਰਾਣੀ, ਰਾਜ ਸੂਦ, ਹਰਵਿੰਦਰ ਸਿੰਘ, ਦਮਨਪ੍ਰੀਤ ਸਿੰਘ, ਜੁਗਰਾਜਪਾਲ ਸਿੰਘ, ਡਾ. ਗੁਰਮੇਲ ਸਿੰਘ, ਵਿਨੋਦ ਸ਼ਰਮਾ, ਰਣਜੀਤ ਰਿਆਜ਼ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।

Advertisement
Show comments