ਗੀਤ-ਸੰਗ੍ਰਹਿ ‘ਪੌਣਾਂ ਦੇ ਪੈਰੀਂ ਘੁੰਗਰੂ’ ’ਤੇ ਚਰਚਾ
ਸੁਮਨ ਨੂੰ ਗੀਤ ਦੇ ਜ਼ਿਆਦਾ 'ਬੰਦ' ਨਹੀਂ ਲਿਖਣੇ ਚਾਹੀਦੇ: ਡਾ. ਮਨਮੋਹਨ
Advertisement
ਸਵਪਨ ਫਾਊਂਡੇਸ਼ਨ, ਪਟਿਆਲਾ ਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸੁਰਜੀਤ ਸੁਮਨ ਦੀ ਅਣਛਪੀ ਕਿਤਾਬ ‘ਪੌਣਾਂ ਦੇ ਪੈਰੀਂ ਘੁੰਗਰੂ’ ’ਤੇ ਚਰਚਾ ਕਰਵਾਈ ਗਈ। ਵਿਚਾਰ ਚਰਚਾ ਵਿੱਚ ਸ਼ਾਇਰ ਮੰਦਰ ਗਿੱਲ, ਪਰਮਜੀਤ ਮਾਨ, ਗਾਇਕ ਧਿਆਨ ਸਿੰਘ ਕਾਹਲੋਂ, ਰਾਜ ਕੁਮਾਰ ਸਾਹੋਵਾਲੀਆ, ਕਹਾਣੀਕਾਰ ਸੁਭਾਸ਼ ਭਾਸਕਰ, ਭੁਪਿੰਦਰ ਸਿੰਘ ਮਲਿਕ, ਯਤਿੰਦਰ ਮਾਹ, ਡਾ. ਦਵਿੰਦਰ ਸਿੰਘ ਬੋਹਾ, ਪ੍ਰਿੰ. ਸਤਨਾਮ ਸਿੰਘ ਸ਼ੋਕਰ, ਸੁਖਵਿੰਦਰ ਸਿੱਧੂ, ਪਾਲ ਅਜਨਬੀ, ਮਲਕੀਅਤ ਸਿੰਘ ਔਜਲਾ, ਤੇਜਿੰਦਰ ਸਿੰਘ, ਡਾ. ਲਾਭ ਸਿੰਘ ਖੀਵਾ ਤੇ ਸ਼ਾਇਰ ਗੁਰਦੇਵ ਚੌਹਾਨ ਨੇ ਆਪਣੇ ਵਿਚਾਰ ਰੱਖੇ। ਮੁੱਖ ਮਹਿਮਾਨ ਡਾ. ਯੋਗਰਾਜ ਨੇ ਗੀਤ ਵਿਧਾ ਦੇ ਕਈ ਤਕਨੀਕੀ ਪੱਖਾਂ ਬਾਰੇ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਸੁਰਜੀਤ ਸੁਮਨ ਨੂੰ ਉਭਰਦਾ ਗੀਤਕਾਰ ਕਿਹਾ। ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਨਮੋਹਨ ਨੇ ਬੈਠਕ ਦੇ ਸਮੁੱਚੇ ਪ੍ਰਭਾਵ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਤਾਬ ਛਪਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਉਪਰਾਲੇ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੁਮਨ ਨੂੰ ਗੀਤ ਦੇ ਜ਼ਿਆਦਾ ‘ਬੰਦ’ ਨਹੀਂ ਲਿਖਣੇ ਚਾਹੀਦੇ। ਇਸ ਸਮਾਰੋਹ ਵਿਚ ਸੁਰਿੰਦਰ ਗਿੱਲ, ਚੇਤਨਾ ਗਿੱਲ, ਸ਼ਾਇਰ ਸਿਮਰਨ, ਗੁਰਦੇਵ ਸਿੰਘ, ਗੁਰਦੀਪ ਸਿੰਘ, ਜੇ ਐਸ ਮਹਿਰਾ, ਇੰਦਰਜੀਤ ਪ੍ਰੇਮੀ, ਬਲੀਜੀਤ ਤੇ ਸਰੂਪ ਸਿਆਲਵੀ ਨੇ ਸ਼ਮੂਲੀਅਤ ਕੀਤੀ।
Advertisement
Advertisement