ਕਾਵਿ-ਸੰਗ੍ਰਹਿ ‘ਥੱਕੇ ਹਾਰੇ ਸ਼ਹਿਰ ਦੀ ਨੀਂਦ’ ’ਤੇ ਚਰਚਾ
ਲੇਖਕ ਨੂੰ ਸਮਾਜ ਪ੍ਰਤੀ ਪ੍ਰਤੀਬੱਧ ਹੋਣਾ ਚਾਹੀਦਾ: ਹਰਜੀਤ
Advertisement
ਸਾਹਿਤ ਚਿੰਤਨ, ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਪ੍ਰਾਚੀਨ ਕਲਾ ਕੇਂਦਰ, ਸੈਕਟਰ 35 ਬੀ, ਚੰਡੀਗੜ੍ਹ ਵਿਖੇ ਡਾ. ਯੋਗਰਾਜ ਅੰਗਰਿਸ਼ ਦੀ ਪ੍ਰਧਾਨਗੀ ਹੇਠ ਹੋਈ। ਹਰਜੀਤ ਸਿੰਘ ਸੰਧੂ ਦੇ ਕਾਵਿ ਸੰਗ੍ਰਹਿ ‘ਥੱਕੇ ਹਾਰੇ ਸ਼ਹਿਰ ਦੀ ਨੀਂਦ’ ਬਾਰੇ ਸੰਖੇਪ ਚਰਚਾ ਕਰਦਿਆਂ ਡਾ. ਸੁਖਪਾਲ ਕੌਰ ਸਮਰਾਲਾ ਨੇ ਕਿਹਾ ਕਿ ਕਵੀ ਸੱਤਾ ਅਤੇ ਸਥਾਪਤੀ ਉੱਤੇ ਕਰਾਰੇ ਵਿਅੰਗ ਕਰਦਾ ਹੈ। ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਨਾਅਰੇ ਘੜੇ ਜਾਂਦੇ ਹਨ, ਪਰ ਕਵਿਤਾ ਸਿਰਜੀ ਜਾਂਦੀ ਹੈ। ਸ਼ਬਦੀਸ਼ ਨੇ ਕਿਹਾ ਕਿ ਨਕਸਲੀ ਲਹਿਰ ਦੀ ਕਵਿਤਾ ਨੇ ਸਿਆਸੀ ਨਾਲੋਂ ਜ਼ਿਆਦਾ ਸਾਹਿਤਕ ਵੱਢ ਮਾਰਿਆ ਹੈ। ਜਸਵੰਤ ਸਿੰਘ ਮੁਹਾਲੀ ਨੇ ਕਿਹਾ ਕਿ ਵਾਰਤਕ ਵਿੱਚ ਕੇਵਲ ਵਿਚਾਰ ਹੁੰਦੇ ਹਨ, ਪਰ ਕਵਿਤਾ ਵਿੱਚ ਵਿਚਾਰ ਤੇ ਭਾਵਨਾ ਦੋਵੇਂ ਹੁੰਦੇ ਹਨ। ਇਸ ਮੌਕੇ ਡਾ. ਰਾਜੇਸ਼ ਜੈਸਵਾਲ, ਡਾ. ਹਜਾਰਾ ਸਿੰਘ ਚੀਮਾ, ਪਰਮਿੰਦਰ ਗਿੱਲ, ਡਾ. ਮੋਹਨ ਬੇਗੋਵਾਲ, ਡਾ. ਸਰਬਜੀਤ ਸਿੰਘ ਸੰਧੂ ਨੇ ਵਿਚਾਰ ਸਾਂਝੇ ਕੀਤੇ।
ਡਾ. ਹਰਜੀਤ ਸਿੰਘ ਸੰਧੂ ਨੇ ਸਰੋਤਿਆਂ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਲੇਖਕ ਨੂੰ ਸਮਾਜ ਪ੍ਰਤੀ ਪ੍ਰਤੀਬੱਧ ਹੋਣਾ ਚਾਹੀਦਾ ਹੈ। ਸ਼ਾਹੀ ਦਰਬਾਰ ਵਿੱਚ ਹਾਜ਼ਰੀ ਭਰਨ ਵਾਲੀ ਕਲਮ ਦਾ ਸਿਰ ਕਲਮ ਹੋਣਾ ਹੀ ਚਾਹੀਦਾ ਹੈ। ਉਨ੍ਹਾਂ ਆਪਣੀਆਂ ਕੁਝ ਨਜ਼ਮਾਂ ਦਾ ਪਾਠ ਵੀ ਕੀਤਾ।
Advertisement
ਡਾ. ਯੋਗਰਾਜ ਅੰਗਰਿਸ਼ ਨੇ ਕਿਹਾ ਕਿ ਇਹ ਰਾਜਨੀਤਕ ਕਵਿਤਾ ਹੈ। ਮੀਟਿੰਗ ਵਿੱਚ ਡਾ. ਸੁਮਨਦੀਪ ਕੌਰ, ਪਰਮਜੀਤ ਮਾਨ, ਪਾਲ ਅਜਨਬੀ, ਪਰਮਜੀਤ ਸਿੰਘ, ਬੋਧ ਰਾਜ ਕਾਂਤ, ਅਸ਼ੋਕ ਕੁਮਾਰ ਬੱਤਰਾ, ਬਲਵੀਰ ਸਿੰਘ ਸੈਣੀ, ਅਵਤਾਰ ਸਿੰਘ ਕੰਗ, ਜਗਤਾਰ ਸਿੰਘ ਗਿੱਲ, ਮਨੂ ਕਾਂਤ, ਰਾਮ ਕ੍ਰਿਸ਼ਨ ਧੁਨਕੀਆ, ਮੋਹਨ ਲਾਲ ਰਾਹੀ, ਵਿਨੋਦ ਕੁਮਾਰ, ਇੰਦਰਜੀਤ ਸਿੰਘ, ਸੁਰਜੀਤ ਯਾਦਵ, ਅਜੇ ਸਿੰਗਲਾ, ਭਰਪੂਰ ਸਿੰਘ ਤੇ ਬਲਵਿੰਦਰ ਸਿੰਘ ਢਿੱਲੋਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਨਿਭਾਈ।
Advertisement