ਗੁਰੂ ਗ੍ਰੰਥ ਸਾਹਿਬ ਬਾਰੇ ਖੋਜ ਕਾਰਜਾਂ ਸਬੰਧੀ ਚਰਚਾ
ਗੁਰੂ ਗ੍ਰੰਥ ਸਾਹਿਬ ਬਾਰੇ ਵਿਸ਼ਵ ਪੱਧਰ ’ਤੇ ਆਨਲਾਈਨ ਖੋਜ ਕਾਰਜ ਕਰਨ ਵਾਲੀ ਪ੍ਰਸਿੱਧ ਸੰਸਥਾ ‘ਸਿੱਖ ਰੀ’ (ਸਿੱਖ ਰਿਸਰਚ) ਵੱਲੋਂ ਮੁਹਾਲੀ ਵਿੱਚ ਖੋਜਕਾਰਾਂ ਬਾਰੇ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਸੰਸਥਾ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਨੇ ਕੀਤੀ। ਹਰਜਿੰਦਰ ਸਿੰਘ ਘੜਸਾਣਾ ਨੇ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸ ਬਾਰੇ ਵਿਸ਼ੇਸ਼ ਵਿਖਿਆਨ ਪੇਸ਼ ਕੀਤਾ।
ਮੀਟਿੰਗ ਦੌਰਾਨ ਸਮੂਹ ਖੋਜਕਾਰਾਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਖੋਜ ਕਾਰਜਾਂ ਦੇ ਨਵੇਂ ਪੱਖਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਵਿਸ਼ੇਸ਼ ਤੌਰ ’ਤੇ ਅਮਰੀਕਾ ਤੋਂ ਪੁੱਜੇ ‘ਸਿੱਖ ਰੀ’ ਦੇ ਸੀਨੀਅਰ ਫੈਲੋ ਅਤੇ ਇਨੋਵੇਸ਼ਨ ਡਾਇਰੈਕਟਰ ਹਰਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਸਬੰਧੀ ਵਿਸ਼ਵ ਪੱਧਰ ’ਤੇ ਚੱਲ ਰਹੇ ਖੋਜ ਕਾਰਜਾਂ ’ਤੇ ਵਿਚਾਰ ਸਾਂਝੇ ਕੀਤੇ।
ਮੀਟਿੰਗ ਦੇ ਅਖੀਰਲੇ ਸੈਸ਼ਨ ਵਿੱਚ ਖੋਜਕਾਰਾਂ ਵੱਲੋਂ ਵਿਚਾਰ-ਵਟਾਂਦਰੇ ਰਾਹੀਂ ਆਉਣ ਵਾਲੇ ਖੋਜ ਪ੍ਰਾਜੈਕਟਾਂ ਲਈ ਯੋਜਨਾਵਾਂ ’ਤੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਪ੍ਰਮੁੱਖ ਤੌਰ ’ਤੇ ਪ੍ਰੋ. ਅਵਤਾਰ ਸਿੰਘ, ਭਗਵੰਤ ਸਿੰਘ, ਹਰਜਿੰਦਰ ਸਿੰਘ, ਬਲਦੀਪ ਸਿੰਘ, ਡਾ. ਰਾਜਿੰਦਰ ਸਿੰਘ, ਡਾ. ਜਸਪਾਲ ਸਿੰਘ, ਡਾ. ਲਖਵਿੰਦਰ ਸਿੰਘ, ਰਮਨਦੀਪ ਕੌਰ, ਜਗਤੇਜ ਸਿੰਘ, ਵਿਕਰਮਜੀਤ ਸਿੰਘ, ਹਰਵਿੰਦਰ ਅਤੇ ਜਤਿੰਦਰ ਪਾਲ ਸਿੰਘ ਹਾਜ਼ਰ ਸਨ।