ਸਿੱਖ ਰਿਸਰਚ ਇੰਸਟੀਚਿਊਟ ’ਚ ਵਿਸ਼ਵ ਵਿਆਪੀ ਖਤਰਿਆਂ ਬਾਰੇ ਚਰਚਾ
ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 7 ਜੁਲਾਈ
ਸਿਖ-ਰੀ (ਸਿੱਖ ਰਿਸਰਚ ਇੰਸਟੀਚਿਊਟ) ਦੇ ਮੁਹਾਲੀ ਦੇ ਸੈਕਟਰ 118 ਵਿਚਲੇ ਦਫ਼ਤਰ ਵਿਖੇ ਧਰਮ ਅਤੇ ਸਮਾਜ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸੰਸਥਾ ਦੇ ਬੋਰਡ ਮੈਂਬਰ ਬੋਰਡ ਮੈਂਬਰ ਡਾ. ਪ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਰਪਿੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵਿਸ਼ਵ ਪੱਧਰ ’ਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ‘ਸਿਗਨਾ’ ਦੇ ਡਾਕਟਰ ਪ੍ਰਿਤਪਾਲ ਸਿੰਘ ਨੇ ਇਸ ਮੌਕੇ ਸਿਹਤ ਅਤੇ ਗੁਰਮਤਿ ਵੱਖ-ਵੱਖ ਪੱਖਾਂ ਬਾਰੇ ਵਿਚਾਰ ਕੀਤੀ। ਉਨ੍ਹਾਂ ਦੀ ਪਤਨੀ ਅਰਪਿੰਦਰ ਕੌਰ ਜੋ ਕਿ 2008 ਤੋਂ ਬੋਇੰਗ ਜਹਾਜ਼ ਦੇ ਕਮਰਸ਼ੀਅਲ ਪਾਇਲਟ ਹਨ ਨੇ ਵਿਸ਼ਵ ਵਿਆਪੀ ਖਤਰਿਆਂ ਬਾਰੇ ਵਿਚਾਰ ਕੀਤੀ।
ਦੋਹਾਂ ਨੇ ਵਿਸ਼ਵ ਵਿਆਪੀ ਖਤਰਿਆ ਦੇ ਹੱਲ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕਿਸ ਤਰਾਂ ਦੀ ਸੇਧ ਅਤੇ ਸਿਖਿਆ ਪ੍ਰਾਪਤ ਕੀਤੀ ਜਾ ਸਕਦੀ ਹੈ ਬਾਰੇ ਚਰਚਾ ਕੀਤੀ ਅਤੇ ‘ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ’ ਟੀਮ ਬਾਰੇ ਜਾਣਕਾਰੀ ਦਿੱਤੀ। ਸਮਾਗਮ ਵਿਚ ‘ਸਿਖ-ਰੀ’ ਸੰਸਥਾ ਦੇ ‘ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ’ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਨੇ ਟੀਮ ਮੈਂਬਰਾਂ ਅਤੇ ਅਪਰੇਸ਼ਨ ਹੈੱਡ ਵਿਕਰਮਜੀਤ ਸਿੰਘ ਦੇ ਨਾਲ ਡਾ. ਪ੍ਰਿਤਪਾਲ ਸਿੰਘ ਅਤੇ ਕੈਪਟਨ ਅਰਪਿੰਦਰ ਕੌਰ ਦਾ ਨਿਘਾ ਸਵਾਗਤ ਕੀਤਾ।