ਡਾ. ਆਜ਼ਮੀ ਦੀ ਪੁਸਤਕ ’ਤੇ ਵਿਚਾਰ-ਚਰਚਾ
ਸਾਹਿਤ ਚਿੰਤਨ ਦੀ ਮੀਟਿੰਗ
Advertisement
ਸਾਹਿਤ ਚਿੰਤਨ, ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਅੱਜ ਪ੍ਰਾਚੀਨ ਕਲਾ ਕੇਂਦਰ, ਸੈਕਟਰ 35 ਬੀ ਵਿਖੇ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਡਾ. ਅਜ਼ੀਜ਼ੁਰ ਰਹਿਮਾਨ ਆਜ਼ਮੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਪੁਸਤਕ ‘ਇਜ਼ਰਾਈਲ ਫਸਲਤੀਨ ਸੰਘਰਸ਼ ਇੱਕ ਇਤਿਹਾਸਿਕ ਝਾਤ’ ਬਾਰੇ ਚਰਚਾ ਹੋਈ। ਸਰਦਾਰਾ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਵਿੱਛੜੇ ਸਾਥੀਆਂ, ਲੇਖਕਾਂ, ਅਦਾਕਾਰਾਂ ਸਣੇ ਜੰਗਬੰਦੀ ਪਿੱਛੋਂ ਗਾਜ਼ਾ ਵਿੱਚ ਮਾਰੇ ਗਏ 142 ਫਲਸਤੀਨੀ ਨਾਗਰਿਕਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਪੁਸਤਕ ਬਾਰੇ ਸੰਖੇਪ ਚਰਚਾ ਕਰਦਿਆਂ ਮਿਸ ਨਵਜੋਤ ਕੌਰ ਨੇ ਕਿਹਾ ਕਿ 1948 ਵਿੱਚ ਸ਼ੁਰੂ ਹੋਈ ਲੜਾਈ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਲੜਾਈ ਪਿੱਛੇ ਅਮਰੀਕੀ ਸਾਮਰਾਜ ਦਾ ਦਖ਼ਲ ਅਤੇ ਸਵਾਰਥ ਹੈ।
Advertisement
ਇਸ ਉਪਰੰਤ ਸ਼ਬਦੀਸ਼, ਪਰਮਿੰਦਰ ਸਿੰਘ ਗਿੱਲ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਅਰੀਤ ਕੌਰ, ਹਰਵਿੰਦਰ ਸਿੰਘ, ਡਾ. ਕਾਂਤਾ ਇਕਬਾਲ, ਡਾ. ਪਿਊਸ਼ ਅਵਸਥੀ, ਸ਼ਾਮ ਸਿੰਘ ਅੰਗਸੰਗ ਤੇ ਡਾ. ਸਤਪਾਲ ਸਹਿਗਲ ਨੇ ਵਿਚਾਰ ਸਾਂਝੇ ਕੀਤੇ। ਡਾ. ਅਜ਼ੀਜ਼ੁਰ ਰਹਿਮਾਨ ਆਜ਼ਮੀ ਨੇ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਹ ਧਰਮ ਨਹੀਂ ਬਲਕਿ ਰਾਸ਼ਟਰ ਦਾ ਮਸਲਾ ਹੈ। ਸ੍ਰੀਮਤੀ ਮਾਧਵੀ ਕਟਾਰੀਆ ਆਈ ਏ ਐੱਸ ਨੇ ਲੇਖਕ ਦੀ ਨਵੀਂ ਕਿਤਾਬ ‘ਫਲਸਤੀਨ ਜੋ ਗਾਇਬ ਭੀ ਹੈ ਹਾਜ਼ਿਰ ਭੀ ਹੈ’ ਲਈ ਪੰਜਾਬੀ ਤੇ ਹਿੰਦੀ ਪਾਠਕਾਂ ਵੱਲੋਂ ਧੰਨਵਾਦ ਕੀਤਾ।
Advertisement
