ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੂੜੇ ਦਾ ਡੰਪ ਹਟਾਉਣ ਲਈ ਡਟੇ ਧਰਮਗੜ੍ਹ ਦੇ ਵਾਸੀ

ਫੇਜ਼-11 ਤੋਂ ਪਿੰਡ ਨੂੰ ਜਾਂਦੀ ਸਡ਼ਕ ਦੀ ਮੁਰੰਮਤ ਮੰਗੀ; ਐੱਸਡੀਐੱਮ ਵੱਲੋਂ ਮਸਲੇ ਦੇ ਹੱਲ ਦਾ ਭਰੋਸਾ
Advertisement

ਮੁਹਾਲੀ ਦੇ ਫੇਜ਼ 11 ਤੋਂ ਧਰਮਗੜ੍ਹ ਨੂੰ ਜਾਂਦੀ ਸੜਕ ਉੱਪਰ ਪਿੰਡ ਕੰਬਾਲੀ ਨੇੜੇ ਬਣੇ ਕੂੜੇ ਦੇ ਡੰਪ ਦੀ ਬਦਬੂ ਤੋਂ ਪ੍ਰੇਸ਼ਾਨ ਪਿੰਡ ਧਰਮਗੜ੍ਹ ਦੇ ਵਾਸੀਆਂ ਨੇ ਸਰਪੰਚ ਕੁਲਵਿੰਦਰ ਸਿੰਘ ਦੀ ਅਗਵਾਈ ਵਿੱਚ ਫੇਜ਼ 11 ਦੀਆਂ ਲਾਈਟਾਂ ’ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪਿੰਡ ਧਰਮਗੜ੍ਹ ਦੇ ਵਸਨੀਕਾਂ ਨਾਲ ਪਿੰਡ ਕੰਬਾਲੀ ਅਤੇ ਫੇਜ਼ 11 ਦੇ ਵਸਨੀਕ ਵੀ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਏ। ਧਰਨਾਕਾਰੀਆਂ ਨੇ ਕੁੱਝ ਸਮੇਂ ਲਈ ਆਵਾਜਾਈ ਵੀ ਰੋਕੀ।

ਸਰਪੰਚ ਨੇ ਕਿਹਾ ਕਿ ਧਰਮਗੜ੍ਹ ਨੂੰ ਜਾਂਦੀ ਸੜਕ ਦੀ ਹਾਲਤ ਬਹੁਤ ਮਾੜੀ ਹੈ ਅਤੇ ਇਸ ਸੜਕ ’ਤੇ ਨਗਰ ਨਿਗਮ ਵਲੋਂ ਬਣਾਏ ਗਏ ਕੂੜੇ ਦੇ ਡੰਪ ਕਾਰਨ ਧਰਮਗੜ੍ਹ ਨਿਵਾਸੀਆਂ ਦਾ ਜੀਣਾ ਔਖਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਥੋਂ ਕੂੜੇ ਦਾ ਡੰਪ ਚੁੱਕਿਆ ਜਾਵੇ ਤੇ ਫੇਜ਼ 11 ਤੋਂ ਧਰਮਗੜ੍ਹ ਨੂੰ ਜਾਂਦੀ ਸੜਕ ਦੀ ਮੁਰੰਮਤ ਕੀਤੀ ਜਾਵੇ। ਇਸ ਰੋਸ ਮੁਜ਼ਾਹਰੇ ਵਿੱਚ ਪੰਚ ਗਿਆਨ ਸਿੰਘ, ਗੁਰਪਾਲ ਸਿੰਘ, ਮੋਹਣ ਸਿੰਘ, ਹਰਪੂਨੀਤ ਸਿੰਘ, ਮਨਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਹਿੱਸਾ ਲਿਆ। ਪਿਡ ਕੰਬਾਲੀ ਤੋਂ ਅਮਰਜੀਤ ਸਿੰਘ ਅਤੇ ਅਮਰੀਕ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਸਨੀਕ ਰੋਸ ਧਰਨੇ ਵਿੱਚ ਸ਼ਾਮਿਲ ਹੋਏ। ਫੇਜ਼ ਗਿਆਰਾਂ ਤੋਂ ਮੌਕੇ ਤੇ ਪਹੁੰਚੀ ਪੁਲੀਸ ਨੇ ਧਰਨਾਕਾਰੀਆਂ ਦੀ ਮੁਹਾਲੀ ਦੀ ਐਸਡੀਐਮ ਦੀ ਧਰਨਾਕਾਰੀਆਂ ਨਾਲ ਫੋਨ ਤੇ ਗੱਲਬਾਤ ਕਰਵਾਈ ਜਿਸ ਮਗਰੋਂ ਉਨ੍ਹਾਂ ਧਰਨਾ ਚੁੱਕ ਲਿਆ। ਇਸ ਮਾਮਲੇ ਸਬੰਧੀ ਪੰਚਾਇਤ ਨਾਲ ਅੱਜ ਦੀ ਮੀਟਿੰਗ ਤੈਅ ਕੀਤੀ ਗਈ ਸੀ ਪਰ ਇਹ ਮੀਟਿੰਗ ਕਿਸੇ ਕਾਰਨ ਕਰਕੇ ਅੱਜ ਹੋ ਨਹੀਂ ਸਕੀ। ਧਰਮਗੜ੍ਹ ਦੇ ਪੰਚ ਗਿਆਨ ਸਿੰਘ ਨੇ ਕਿਹਾ ਕਿ ਜੇਕਰ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਣਗੇ। ਇਸ ਦੌਰਾਨ ਫੇਜ਼ ਨਗਰ ਨਿਗਮ ਦੇ ਕੌਂਸਲਰ ਕੁਲਵੰਤ ਸਿੰਘ ਕਲੇਰ ਨੇ ਕਿਹਾ ਕਿ ਉਹ ਇਸ ਥਾਂ ਤੇ ਬਣਾਏ ਗਏ ਇਸ ਕੂੜੇ ਦੇ ਪਲਾਂਟ ਨੂੰ ਤਬਦੀਲ ਕਰਨ ਲਈ ਪਿੰਡ ਧਰਮਗੜ੍ਹ ਅਤੇ ਕੰਬਾਲੀ ਦੇ ਵਸਨੀਕਾਂ ਵਲੋਂ ਕੀਤੇ ਗਏ ਰੋਸ ਮੁਜ਼ਾਹਰੇ ਦਾ ਸਮਰਥਨ ਕਰਦੇ ਹਨ ਅਤੇ ਇਸ ਸਮੱਸਿਆ ਦੇ ਹੱਲ ਲਈ ਜਰੂਰੀ ਹੈ ਕਿ ਸਾਰੇ ਪੀੜਿਤ ਇਕੱਠੇ ਹੋ ਕੇ ਨਗਰ ਨਿਗਮ ਅਤੇ ਪੂੰਸ਼ਾਸ਼ਨ ਦੇ ਖ਼ਿਲਾਫ਼ ਸੰਘਰਸ਼ ਕਰਨ ਤਾਂ ਜੋ ਇਸ ਸਮੱਸਿਆ ਨੂੰ ਹਲ ਕਰਵਾਇਆ ਜਾ ਸਕੇ।

Advertisement

Advertisement