ਧਾਲੀਵਾਲ ਨੇ ਲੋੜਵੰਦਾਂ ਨਾਲ ਦੀਵਾਲੀ ਮਨਾਈ
ਸੀ ਜੀ ਸੀ ਯੂਨੀਵਰਸਿਟੀ, ਮੁਹਾਲੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ‘ਦਿ ਗ੍ਰੇਟ ਨਵਭਾਰਤ ਮਿਸ਼ਨ ਫਾਊਂਡੇਸ਼ਨ’ ਦੇ ਬੈਨਰ ‘ਉੱਜਵਲ ਦੀਵਾਲੀ: ਲੋੜਵੰਦ ਬੱਚਿਆਂ ਨਾਲ ਗ੍ਰੀਨ ਦੀਵਾਲੀ ਦਾ ਜਸ਼ਨ’ ਕਰਵਾਇਆ ਗਿਆ। ਮੁਹਾਲੀ ਅਤੇ ਚੰਡੀਗੜ੍ਹ ਦੇ ਦੋ ਜਨਤਕ ਪਾਰਕਾਂ ਵਿੱਚ...
Advertisement
ਸੀ ਜੀ ਸੀ ਯੂਨੀਵਰਸਿਟੀ, ਮੁਹਾਲੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ‘ਦਿ ਗ੍ਰੇਟ ਨਵਭਾਰਤ ਮਿਸ਼ਨ ਫਾਊਂਡੇਸ਼ਨ’ ਦੇ ਬੈਨਰ ‘ਉੱਜਵਲ ਦੀਵਾਲੀ: ਲੋੜਵੰਦ ਬੱਚਿਆਂ ਨਾਲ ਗ੍ਰੀਨ ਦੀਵਾਲੀ ਦਾ ਜਸ਼ਨ’ ਕਰਵਾਇਆ ਗਿਆ। ਮੁਹਾਲੀ ਅਤੇ ਚੰਡੀਗੜ੍ਹ ਦੇ ਦੋ ਜਨਤਕ ਪਾਰਕਾਂ ਵਿੱਚ ਕਰਾਏ ਸਮਾਰੋਹਾਂ ਵਿਚ 300 ਤੋਂ ਵੱਧ ਪਰਿਵਾਰਾਂ ਨੂੰ ਦੀਵੇ, ਮਠਿਆਈਆਂ, ਬਰਤਨ ਆਦਿ ਵੰਡੇ ਗਏ।
ਸ੍ਰੀ ਧਾਲੀਵਾਲ ਨੇ ਕਿਹਾ ਕਿ ਦੀਵਾਲੀ ਦੀ ਚਮਕ ਉਨ੍ਹਾਂ ਦੀਵਿਆਂ ਵਿੱਚ ਨਹੀਂ ਹੈ ਜੋ ਅਸੀਂ ਘਰਾਂ ’ਚ ਜਗਾਉਂਦੇ ਹਾਂ, ਸਗੋਂ ਉਨ੍ਹਾਂ ਮੁਸਕਾਨਾਂ ਵਿੱਚ ਹੈ ਜੋ ਅਸੀਂ ਦੂਜਿਆਂ ਦੇ ਚਿਹਰਿਆਂ ’ਤੇ ਲਿਆਉਂਦੇ ਹਾਂ।
Advertisement
ਇਸੇ ਤਰ੍ਹਾਂ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਵਿੱਚ ਵੀ ਗ੍ਰੀਨ ਦੀਵਾਲੀ ਮਨਾਈ ਗਈ। ਇਸ ਮੌਕੇ ਬੱਚਿਆਂ ਨੇ ਦੀਵਾਲੀ ਦੀਆਂ ਕਵਿਤਾਵਾਂ ਪੜ੍ਹੀਆਂ ਤੇ ਡਾਂਸ ਕੀਤਾ। ਇਸ ਮੌਕੇ ਦੀਵੇ ਅਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਵੀ ਕਰਾਏ ਗਏ। ਸਕੂਲ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਤੇ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਬੱਚਿਆਂ ਨੂੰ ਪਟਾਕੇ ਨਾ ਚਲਾਉਣ ਲਈ ਪ੍ਰੇਰਿਆ।
Advertisement
