ਦੇਸ਼ ਭਗਤ ਯੂਨੀਵਰਸਿਟੀ ਸਕੂਲ ਆਫ ਨਰਸਿੰਗ ਵੱਲੋਂ ਐਲੂਮਨੀ ਮੀਟ
ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਨਰਸਿੰਗ ਨੇ ਐਲੂਮਨੀ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਹਾਪ੍ਰੱਗਿਆ ਸੈਮੀਨਾਰ ਹਾਲ ਵਿੱਚ ਐਲੂਮਨੀ ਮੀਟ ਕਰਵਾਈ। ਇਸ ਵਿੱਚ ਵੱਖ-ਵੱਖ ਬੈਚਾਂ ਦੇ ਸਾਬਕਾ ਨਰਸਿੰਗ ਵਿਦਿਆਰਥੀਆਂ ਨੂੰ ਆਪਣੀ ਸਾਂਝੀ ਯਾਤਰਾ, ਪੇਸ਼ੇਵਰ ਪ੍ਰਾਪਤੀਆਂ ਅਤੇ ਪੁਰਾਣੇ ਵਿਦਿਅਕ ਅਦਾਰੇ (ਅਲਮਾ ਮੈਟਰ) ਨਾਲ ਸਥਾਈ ਸਬੰਧ ਦਾ ਜਸ਼ਨ ਮਨਾਉਣ ਲਈ ਇਕੱਤਰ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਭੁਪਿੰਦਰ ਕੌਰ ਅਤੇ ਕਰਨਵੀਰ ਕਾਹਲੋਂ ਨੇ ਸਵਾਗਤ ਨਾਲ ਕੀਤੀ। ਸਕੂਲ ਆਫ ਨਰਸਿੰਗ ਦੀ ਪ੍ਰਿੰਸੀਪਲ ਪ੍ਰੋ. ਡਾ. ਲਵਸੰਪੂਰਨਜੋਤ ਕੌਰ ਨੇ ਉਦਘਾਟਨੀ ਭਾਸ਼ਣ ਵਿੱਚ ਸਿਹਤ ਸੰਭਾਲ ਦੇ ਖੇਤਰ ਵਿੱਚ ਸਾਬਕਾ ਵਿਦਿਆਰਥੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸਕੂਲ ਆਫ ਨਰਸਿੰਗ ਦੇ ਡਿਪਟੀ ਡਾਇਰੈਕਟਰ ਪ੍ਰੋ. (ਡਾ.) ਪ੍ਰਭਜੋਤ ਸਿੰਘ ਦਾ ਨਿਰੰਤਰ ਮਾਰਗਦਰਸ਼ਨ ਅਤੇ ਅਗਵਾਈ ਲਈ ਧੰਨਵਾਦ ਕੀਤਾ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਵਿਸ਼ੇਸ਼ ਮਹਿਮਾਨ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਮਜ਼ਬੂਤ ਪੇਸ਼ੇਵਰ ਨੈੱਟਵਰਕ ਬਣਾਉਣ ’ਚ ਸਾਬਕਾ ਵਿਦਿਆਰਥੀਆਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਉਨ੍ਹਾਂ ਸਕੂਲ ਆਫ ਨਰਸਿੰਗ ਦੀ ਪਿਛਲੇ ਸਾਲਾਂ ਦੌਰਾਨ ਪ੍ਰਗਤੀ ਤੇ ਪ੍ਰਾਪਤੀਆਂ ਨੂੰ ਵੀ ਉਜਾਗਰ ਕੀਤਾ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ, ਇੰਟਰਐਕਟਿਵ ਗੇਮਾਂ ਤੇ ਓਪਨ-ਮਾਈਕ ਸੈਸ਼ਨ ਕੀਤਾ ਗਿਆ ਜਿਸ ਨੇ ਜਸ਼ਨ ਤੇ ਪੁਰਾਣੀਆਂ ਯਾਦਾਂ ਦਾ ਰੰਗੀਨ ਮਾਹੌਲ ਬਣਾਇਆ। ਸਾਬਕਾ ਵਿਦਿਆਰਥੀਆਂ ਨੇ ਆਪਣੇ ਪੇਸ਼ੇਵਰ ਸਫ਼ਰ ਬਾਰੇ ਕੀਤੀਆਂ। ਇਸ ਮੌਕੇ ਸਾਬਕਾ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਜਸ਼ਨ ਸਮੂਹ ਫੋਟੋ ਤੇ ਦੁਪਹਿਰ ਦੇ ਖਾਣੇ ਨਾਲ ਸਮਾਪਤ ਹੋਇਆ।