ਐੱਮਸੀਸੀ ਵਰਕਰਜ਼ ਯੂਨੀਅਨ ਮਨੀਮਾਜਰਾ ਵੱਲੋਂ ਪ੍ਰਦਰਸ਼ਨ
ਟਿਊਬਵੈੱਲ ਕਾਮਿਆਂ ਨੂੰ ਬਰਖਾਸਤ ਕਰਨ ਦੀ ਨਿਖੇਧੀ
Advertisement
ਐੱਮਸੀਸੀ ਵਰਕਰਜ਼ ਯੂਨੀਅਨ ਮਨੀਮਾਜਰਾ ਨੇ ਟਿਊਬਵੈੱਲ ਨੰਬਰ-ਵੰਨ ਇੰਦਰਾ ਕਲੋਨੀ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਨੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਸੁਰਮੁਖ ਸਿੰਘ, ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਅਸ਼ਵਨੀ ਕੁਮਾਰ, ਯੂਨੀਅਨ ਜਨਰਲ ਸਕੱਤਰ ਰਵਿੰਦਰ ਬਿੰਦੂ ਨੇ ਟਿਊਬਵੈੱਲ ਕਾਮਿਆਂ ਨੂੰ ਬਰਖਾਸਤ ਕਰਨ ਲਈ ਪ੍ਰਸ਼ਾਸਨ ਦੀ ਸਖ਼ਤ ਨਿੰਦਾ ਕੀਤੀ।
ਉਨ੍ਹਾਂ ਮੰਗ ਕੀਤੀ ਕਿ ਸਾਰੇ ਕਾਮਿਆਂ ਦੀਆਂ ਨੌਕਰੀਆਂ ਨੂੰ ਬਰਕਰਾਰ ਰੱਖਿਆ ਜਾਵੇ, ਸਾਰੇ ਨਿਯੁਕਤ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਡੀ.ਸੀ. ਰੇਟ ਵਧਾਏ ਜਾਣ, ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਕਾਮਿਆਂ ਨੂੰ ਬਰਾਬਰ-ਕੰਮ ਬਰਾਬਰ-ਤਨਖਾਹ ਦਿੱਤੀ ਜਾਵੇ ਅਤੇ ਇੱਕ ਸੁਰੱਖਿਅਤ ਨੀਤੀ ਬਣਾ ਕੇ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਰੈਗੂਲਰ ਕਰਮਚਾਰੀਆਂ ਨੂੰ ਤੇਲ, ਸਾਬਣ ਅਤੇ ਵਰਦੀ ਦਿੱਤੀ ਜਾਵੇ, ਮਨੀਮਾਜਰਾ ਤੋਂ ਚੰਡੀਗੜ੍ਹ ਭੇਜੇ ਗਏ ਸਾਰੇ ਕਰਮਚਾਰੀਆਂ ਨੂੰ ਵਾਪਸ ਬੁਲਾਇਆ ਜਾਵੇ। ਆਊਟਸੋਰਸਡ ਕਾਮਿਆਂ ਤੋਂ ਰਿਸ਼ਵਤ ਮੰਗਣ ਵਾਲੇ ਠੇਕੇਦਾਰ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੁਕਮ ਚੰਦ, ਗੁਲਸ਼ਨ, ਗੁਰਚਰਨ ਸਿੰਘ, ਵਿਜੇ, ਜਸਬੀਰ ਸਿੰਘ, ਚੇਅਰਮੈਨ ਸਤਵਿੰਦਰ ਨਾਰਦ ਆਦਿ ਨੇ ਵੀ ਆਊਟਸੋਰਸਡ ਕਾਮਿਆਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਰੱਖੀ।
Advertisement
Advertisement