ਸੜਕ ਤੋਂ ਟਿੱਪਰਾਂ ’ਤੇ ਪਾਬੰਦੀ ਹਟਾਉਣ ਦੀ ਮੰਗ
ਕਰੱਸ਼ਰ ਸਨਅਤ ’ਤੇ ਅਸਰ; ਪ੍ਰਸ਼ਾਸਨ ਨੇ 24 ਤੱਕ ਦਿਨ ਵੇਲੇ ਲਾਈ ਸੀ ਪਾਬੰਦੀ
Advertisement
ਕਾਹਨਪੁਰ ਖੂਹੀ ਤੋਂ ਭੰਗਲਾ ਖੇੜਾ ਮੁੱਖ ਸੜਕ ’ਤੇ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਦਿਨ ਵੇਲੇ ਟਿੱਪਰਾਂ ਦੀ ਆਵਾਜਾਈ ’ਤੇ ਪਾਬੰਦੀ ਕਾਰਨ ਉਸਾਰੀ ਕਾਰਜਾਂ ’ਤੇ ਅਸਰ ਪਿਆ ਹੈ। ਵੱਖ-ਵੱਖ ਸ਼ਹਿਰਾਂ ਵਿੱਚ ਬਣ ਰਹੀਆਂ ਇਮਾਰਤਾਂ ਦੀ ਉਸਾਰੀ ਲਈ ਰੇਤ ਬਜਰੀ ਦੀ ਥੁੜ੍ਹ ਕਰਨ ਉਨ੍ਹਾਂ ਦਾ ਕੰਮ ਵਿਚਾਲੇ ਲਟਕ ਗਿਆ ਹੈ। ਸਪਾਲਮਾਂ, ਹਰੀਪੁਰ, ਪੁਲਾਟਾ, ਖੇੜਾ ਕਲਮੋਟ, ਭੰਗਲ ਪਿੰਡ ਕਰੱਸ਼ਰ ਸਨਅਤ ਨਾਲ ਜੁੜੇ ਹੋਏ ਹਨ। ਇਨ੍ਹਾਂ ਪਿੰਡਾਂ ਦੀ ਹੱਦ ਵਿੱਚ ਸਵਾਂ ਨਦੀ ਦੇ ਕੰਢੇ ’ਤੇ ਲੱਗੇ ਕਈ ਸਟੋਨ ਕਰੱਸ਼ਰਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਰੇਤ ਅਤੇ ਬਜਰੀ ਦੀ ਸਪਲਾਈ ਹੁੰਦੀ ਹੈ। ਸੜਕ ਦੀ ਹਾਲਤ ਠੀਕ ਨਾ ਹੋਣ ਕਾਰਨ ਸਥਾਨਕ ਪਿੰਡਾਂ ਦੇ ਲੋਕਾਂ ਵੱਲੋਂ ਦਿਨ ਵੇਲੇ ਮਾਲ ਲੈ ਕੇ ਆਉਂਦੇ ਟਿੱਪਰਾਂ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ ਜਿਸ ’ਤੇ ਚੱਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ 24 ਨਵੰਬਰ ਤੱਕ ਇਸ ਸੜਕ ’ਤੇ ਦਿਨ ਵੇਲੇ ਟਿੱਪਰਾਂ ਦੇ ਆਉਣ ਜਾਣ ’ਤੇ ਪਾਬੰਦੀ ਲਗਾਈ ਹੋਈ ਹੈ। ਅੱਜ ਵੱਖ-ਵੱਖ ਪਿੰਡਾਂ ਦੇ ਲੋਕਾਂ, ਟਿੱਪਰ ਮਾਲਕਾਂ ਅਤੇ ਸਟੋਨ ਕਰੱਸ਼ਰਾਂ ਦੇ ਮਾਲਕਾਂ ਜਿਨ੍ਹਾਂ ਵਿੱਚ ਪੁਲਾਟਾ ਤੋਂ ਸਾਬਕਾ ਸਰਪੰਚ ਚੌਧਰੀ ਨਸੀਬ ਚੰਦ, ਕਾਹਨਪੁਹੀ ਖੂਹੀ ਤੋਂ ਸਰਪੰਚ ਮੱਖਣ, ਗੋਚਰ ਤੋਂ ਸਰਪੰਚ ਸੁਰਜੀਤ ਸਿੰਘ, ਹਰੀਪੁਰ ਦੇ ਸਾਬਕਾ ਸਰਪੰਚ ਸਤਪਾਲ, ਪੁਲਾਟਾਂ ਤੋਂ ਨੰਬਰ ਰਾਮ ਸਿੰਘ, ਸੰਜੀਵ ਕੁਮਾਰ, ਸਾਬਕਾ ਸਰਪੰਚ ਵਿੱਕੀ ਪੁਲਾਟਾ, ਨੰਬਰ ਜਰਨੈਲ ਸਿੰਘ, ਸਰਪੰਚ ਰਾਮਪਲ ਸ਼ਰਮਾ, ਰਣਜੀਤ ਸਿੰਘ ਹਰੀਪੁਰ, ਇੰਦਰਜੀਤ ਹਰੀਪੁਰ, ਦੀਪਕ ਰਾਣਾ ਖੇੜਾ ਕਲਮੋਟ, ਮਨਪ੍ਰੀਤ ਗਿੱਲ, ਚਰਨਜੀਤ ਪੁਲਾਟਾ, ਦਵਿੰਦਰ ਸਿੰਘ, ਰਾਮ ਸਿੰਘ ਅਤੇ ਗੁਰਦਿਆਲ ਚੰਦ ਨੇ ਹਲਕਾ ਵਿਧਾਇਕ ਦਿਨੇਸ਼ ਚੱਢਾ ਤੋਂ ਮੰਗ ਕੀਤੀ ਕਿ ਇਸ ਸੜਕ ’ਤੇ ਟਿੱਪਰਾਂ ਉਪਰ ਲਗਾਈ ‘ਨੋ ਐਂਟਰੀ’ ਨੂੰ ਹਟਾਇਆ ਜਾਵੇ ਤਾਂ ਜੋ ਟਿੱਪਰ ਚਾਲਕ ਅਤੇ ਉਨ੍ਹਾਂ ਦੇ ਮਾਲਕਾਂ ਦੀ ਰੋਜ਼ੀ ਰੋਟੀ ਬਹਾਲ ਹੋ ਸਕੇ।
Advertisement
Advertisement
