ਟਰੈਫਿਕ ਲਾਈਟਾਂ ਠੀਕ ਕਰਨ ਦੀ ਮੰਗ
ਇਥੇ ਸਨੀ ਐਨਕਲੇਵ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੱਬੂ ਅਤੇ ਸਕੱਤਰ ਅਸ਼ੋਕ ਕਪੂਰ ਨੇ ਉੱਚ ਅਧਿਕਾਰੀਆਂ ਨੂੰ ਭੇਜੇ ਇੱਕ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਸਨੀ ਐਨਕਲੇਵ ਨਿੱਝਰ ਚੌਕ ਵਿੱਚ ਟਰੈਫਿਕ ਕੰਟਰੋਲ ਕਰਨ ਲਈ ਜੋ ਲਾਈਟਾਂ ਲੱਗੀਆਂ ਹਨ,...
Advertisement
ਇਥੇ ਸਨੀ ਐਨਕਲੇਵ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੱਬੂ ਅਤੇ ਸਕੱਤਰ ਅਸ਼ੋਕ ਕਪੂਰ ਨੇ ਉੱਚ ਅਧਿਕਾਰੀਆਂ ਨੂੰ ਭੇਜੇ ਇੱਕ ਪੱਤਰ ਰਾਹੀਂ ਮੰਗ ਕੀਤੀ ਹੈ ਕਿ ਸਨੀ ਐਨਕਲੇਵ ਨਿੱਝਰ ਚੌਕ ਵਿੱਚ ਟਰੈਫਿਕ ਕੰਟਰੋਲ ਕਰਨ ਲਈ ਜੋ ਲਾਈਟਾਂ ਲੱਗੀਆਂ ਹਨ, ਉਹ ਪਿਛਲੇ 4-5 ਮਹੀਨਿਆਂ ਤੋਂ ਖਰਾਬ ਚੱਲ ਹਨ। ਇਸ ਕਾਰਨ ਹਰ ਵੇਲੇ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੱਕੇ ਤੌਰ ’ਤੇ ਇਥੇ 2-3 ਪੁਲੀਸ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇ। ਉਨ੍ਹਾਂ ਲਿਖਿਆ ਹੈ ਕਿ ਟਰੈਫਿਕ ਲਾਈਟਾਂ ਠੀਕ ਕਰਨ ਲਈ ਸਬੰਧਤ ਕਰਮਚਾਰੀਆਂ ਨਾਲ ਫੋਨ ’ਤੇ ਗੱਲ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ।
Advertisement
Advertisement