ਕਾਲਕਾ ਦੇ ਕਾਲੀ ਮਾਤਾ ਮੰਦਿਰ ਦੀ ਸੜਕ ਦੀ ਮੁਰੰਮਤ ਦੀ ਮੰਗ
ਕਾਲਕਾ ਦੇ ਇਤਿਹਾਸਿਕ ਕਾਲੀ ਮਾਤਾ ਮੰਦਿਰ ਨੂੰ ਜਾਂਦੀ ਸੜਕ ’ਤੇ ਥਾਂ-ਥਾਂ ਟੋਏ ਪਏ ਹਨ ਜਿਸ ਕਾਰਨ ਮੰਦਿਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਸਣੇ ਹੋਰ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਨਰਾਤਿਆਂ ਦੇ...
Advertisement
ਕਾਲਕਾ ਦੇ ਇਤਿਹਾਸਿਕ ਕਾਲੀ ਮਾਤਾ ਮੰਦਿਰ ਨੂੰ ਜਾਂਦੀ ਸੜਕ ’ਤੇ ਥਾਂ-ਥਾਂ ਟੋਏ ਪਏ ਹਨ ਜਿਸ ਕਾਰਨ ਮੰਦਿਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਸਣੇ ਹੋਰ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਨਰਾਤਿਆਂ ਦੇ ਮੇਲੇ ਤੋਂ ਪਹਿਲਾਂ ਮੰਦਿਰ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਕੀਤੀ ਜਾਵੇ, ਤਾਂ ਜੋ ਸ਼ਰਧਾਲੂਆਂ ਨੂੰ ਇੱਥੋਂ ਲੰਘਣ ਵਿੱਚ ਮੁਸ਼ਕਲ ਨਾ ਆਵੇ। ਦੂਜੇ ਪਾਸੇ ਸ੍ਰੀ ਕਾਲੀ ਮਾਤਾ ਮੰਦਿਰ ਦੇ ਸਕੱਤਰ, ਪ੍ਰਿਥਵੀਰਾਜ ਨੇ ਕਿਹਾ ਹੈ ਕਿ ਐੱਸਡੀਐੱਮ ਵੱਲੋਂ ਲੋਕ ਨਿਰਮਾਣ ਵਿਭਾਗ ਨੂੰ ਨਰਾਤਿਆਂ ਤੋਂ ਪਹਿਲਾਂ ਟੋਇਆਂ ਦੀ ਮੁਰੰਮਤ ਕਰਨ ਦੇ ਆਦੇਸ਼ ਦਿੱਤੇ ਹਨ।
Advertisement
Advertisement