ਅਮਲੋਹ-ਖੰਨਾ ਮਾਰਗ ’ਤੇ ਟੋਏ ਪੂਰਨ ਦੀ ਮੰਗ
ਅਮਲੋਹ-ਖੰਨਾ ਰੋਡ ’ਤੇ ਪੈਟਰੋਲ ਪੰਪ ਨੇੜੇ ਸੜਕ ਕਿਨਾਰੇ ਵੱਡਾ ਖੱਡਾ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ। ਸਮਾਜ ਸੇਵੀ ਡਾ. ਕੁਲਦੀਪ ਸਿੰਘ ਬੜਿੰਗ ਮਾਜਰੀ ਨੇ ਪ੍ਰਸਾਸ਼ਨ ਨੂੰ ਤੁਰੰਤ ਧਿਆਨ ਦੇਣ ਦੀ ਅਪੀਲ ਕਰਦਿਆ ਇਸ ਨੂੰ ਭਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ...
Advertisement
ਅਮਲੋਹ-ਖੰਨਾ ਰੋਡ ’ਤੇ ਪੈਟਰੋਲ ਪੰਪ ਨੇੜੇ ਸੜਕ ਕਿਨਾਰੇ ਵੱਡਾ ਖੱਡਾ ਹੋਣ ਕਾਰਨ ਹਾਦਸੇ ਵਾਪਰ ਰਹੇ ਹਨ। ਸਮਾਜ ਸੇਵੀ ਡਾ. ਕੁਲਦੀਪ ਸਿੰਘ ਬੜਿੰਗ ਮਾਜਰੀ ਨੇ ਪ੍ਰਸਾਸ਼ਨ ਨੂੰ ਤੁਰੰਤ ਧਿਆਨ ਦੇਣ ਦੀ ਅਪੀਲ ਕਰਦਿਆ ਇਸ ਨੂੰ ਭਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੜਕ ’ਤੇ ਟਰੈਫਿਕ ਜ਼ਿਆਦਾ ਹੋਣ ਕਾਰਨ ਵਾਹਨਾਂ ਨੂੰ ਦੂਜੀ ਗੱਡੀ ਤੋਂ ਸਾਈਡ ਲੈਂਦੇ ਸਮੇਂ ਹਾਦਸੇ ਵਾਪਰ ਜਾਂਦੇ ਹਨ ਅਤੇ ਕੁਝ ਦਿਨ ਪਹਿਲਾ ਇਥੇ ਖਾਦ ਦਾ ਭਰਿਆ ਇਕ ਟਰੱਕ ਵੀ ਪਲਟ ਗਿਆ। ਉਨ੍ਹਾਂ ਦੱਸਿਆ ਕਿ ਬਾਰਸ਼ ਦੌਰਾਨ ਰਾਹਗੀਰਾਂ ਨੂੰ ਖੱਡੇ ਦਾ ਪਤਾ ਨਹੀਂ ਚੱਲਦਾ। ਉਨ੍ਹਾਂ ਤੁਰੰਤ ਕਾਰਵਾਈ ਦੀ ਮੰਗ ਕੀਤੀ।
Advertisement
Advertisement