ਖੇਡ ਮੈਦਾਨ ’ਚ ਕਮਰਾ ਬਣਾਉਣ ਦੀ ਮੰਗ
ਪਿੰਡ ਨਲਹੋਟੀ ਉਪਰਲੀ ਵਿੱਚ ਨੌਜਵਾਨਾਂ ਨੇ ਆਪਣੇ ਪੱਧਰ ’ਤੇ ਹੀ ਖੇਡ ਮੈਦਾਨ ਤਿਆਰ ਖੇਡ ਮੈਦਾਨ ’ਚ ਕਮਰਾ ਬਣਾ ਕੇ ਦੇਣ ਦੀ ਮੰਗ ਕੀਤੀ ਹੈ। ਫੌਜ ’ਚ ਭਰਤੀ ਹੋਣ ਦੇ ਚਾਹਵਾਨ ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਲੜਕੇ ਤੇ ਲੜਕੀਆਂ ਜਤਿੰਦਰ ਸਿੰਘ ਸਾਬਕਾ...
Advertisement
ਪਿੰਡ ਨਲਹੋਟੀ ਉਪਰਲੀ ਵਿੱਚ ਨੌਜਵਾਨਾਂ ਨੇ ਆਪਣੇ ਪੱਧਰ ’ਤੇ ਹੀ ਖੇਡ ਮੈਦਾਨ ਤਿਆਰ ਖੇਡ ਮੈਦਾਨ ’ਚ ਕਮਰਾ ਬਣਾ ਕੇ ਦੇਣ ਦੀ ਮੰਗ ਕੀਤੀ ਹੈ। ਫੌਜ ’ਚ ਭਰਤੀ ਹੋਣ ਦੇ ਚਾਹਵਾਨ ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਲੜਕੇ ਤੇ ਲੜਕੀਆਂ ਜਤਿੰਦਰ ਸਿੰਘ ਸਾਬਕਾ ਫੌਜੀ ਕਾਨਪੁਰ ਖੂਹੀ ਦੀ ਅਗਵਾਈ ਹੇਠ ਇੱਥੇ ਸਿਖਲਾਈ ਲੈ ਰਹੇ ਹਨ। ਹਾਲਾਂਕਿ ਇਹ ਮੈਦਾਨ ਵਿਕਾਸ ਪੱਖੋਂ ਅਧੂਰਾ ਹੈ। ਗਰਾਊਂਡ ਵਿੱਚ ਟ੍ਰੇਨਿੰਗ ਕਰ ਰਹੇ ਨੌਜਵਾਨ ਤੇ ਪਿੰਡ ਦੇ ਨਲਹੋਟੀ ਹੇਠਲੀ ਸਰਪੰਚ ਅਮਰੀਕ ਸਿੰਘ, ਉਪਰਲੀ ਨਲਹੋਟੀ ਦੇ ਸਰਪੰਚ ਹਰਮੇਸ਼ ਚੰਦ, ਨਰਿੰਦਰ ਪਾਲ ਬਿੱਲਾ ਹੀਰਪੁਰ, ਬਿੱਲਾ ਨਲਹੋਟੀ, ਜਤਿੰਦਰ ਸਿੰਘ ਫੌਜੀ ਕਾਹਨਪੁਰ ਖੂਹੀ, ਪਰਮਜੀਤ ਕੌਰ ਸਾਖਪੁਰ, ਅੰਜਲੀ, ਭੁਪਿੰਦਰ ਸਿੰਘ, ਰਜਨੀ ਭਲਾਣ, ਮਨਪ੍ਰੀਤ ਕੌਰ ਸਾਖਪੁਰ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰਾਊਂਡ ਨੂੰ ਲੜਕੀਆਂ ਵਾਸਤੇ ਚੇਂਜ ਰੂਮ ਲਈ ਕਮਰਾ ਤੇ ਪਾਖਾਨੇ ਬਣਾਉਣ ਦੇ ਢੁੱਕਵੇਂ ਪ੍ਰਬੰਧ ਕਰਵਾਏ ਜਾਣ। ਇਸ ਮੌਕੇ ਗੁਰਮੁਖ ਸਿੰਘ ਗੋਚਰ, ਮਨੀ ਨਲਹੋਟੀ, ਰਛਪਾਲ ਸਿੰਘ ਆਦਿ ਹਾਜ਼ਰ ਸਨ।
Advertisement
Advertisement
