ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਪੀਲ ਵਿੱਚ ਦੇਰੀ ਜਾਇਜ਼ ਨਹੀਂ; ਚੌਕਸੀ ਨਾਲ ਕੰਮ ਕਰੇ ਸਰਕਾਰੀ ਤੰਤਰ: ਪੰਜਾਬ ਅਤੇ ਹਰਿਆਣਾ ਹਾਈਕੋਰਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰੀ ਤੰਤਰ (Government Machinery) ਨੂੰ  ਤੈਅ ਸਮੇਂ ਅੰਦਰ\B ਅਪੀਲਾਂ ਦਾਇਰ ਕਰਨ ਵਿੱਚ ਪੂਰੀ ਚੌਕਸੀ ਅਤੇ ਤੇਜ਼ੀ ਦਿਖਾਉਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਸੂਬਾ ਸਰਕਾਰ ਅਪੀਲਾਂ ਵਿੱਚ ਦੇਰੀ ਹੋਣ...
ਪੰਜਾਬ ਅਤੇ ਹਰਿਆਣਾ ਹਾਈਕੋਰਟ।
Advertisement

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰੀ ਤੰਤਰ (Government Machinery) ਨੂੰ  ਤੈਅ ਸਮੇਂ ਅੰਦਰ\B ਅਪੀਲਾਂ ਦਾਇਰ ਕਰਨ ਵਿੱਚ ਪੂਰੀ ਚੌਕਸੀ ਅਤੇ ਤੇਜ਼ੀ ਦਿਖਾਉਣੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਸੂਬਾ ਸਰਕਾਰ ਅਪੀਲਾਂ ਵਿੱਚ ਦੇਰੀ ਹੋਣ ’ਤੇ ‘ਦਫ਼ਤਰੀ ਕਾਰਵਾਈ’ ਦੇ ਨਾਮ ’ਤੇ  ਬਹਾਨੇ ਬਣਾ ਕੇ ਲੁਕ ਨਹੀਂ ਸਕਦੀ।

ਇਹ ਸਖ਼ਤ ਟਿੱਪਣੀ ਉਦੋਂ ਆਈ ਜਦੋਂ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਇੱਕ ਸਰਵਿਸ ਮਾਮਲੇ ਵਿੱਚ ਅਪੀਲ ਦਾਇਰ ਕਰਨ ਵਿੱਚ ਹੋਈ 350 ਦਿਨਾਂ ਦੀ ਦੇਰੀ ਨੂੰ ਮੁਆਫ਼ ਕਰਨ ਤੋਂ ਇਨਕਾਰ ਕਰ ਦਿੱਤਾ।

Advertisement

ਜਸਟਿਸ ਅਨੂਪਿੰਦਰ ਸਿੰਘ ਗਰੇਵਾਲ ਅਤੇ ਜਸਟਿਸ ਮੀਨਾਕਸ਼ੀ ਆਈ ਮਹਿਤਾ ਦੇ ਡਿਵੀਜ਼ਨ ਬੈਂਚ ਨੇ ਦੇਰੀ ਮਾਫ਼ ਕਰਨ ਦੀ ਅਰਜ਼ੀ ਨੂੰ ਖਾਰਜ ਕਰਦਿਆਂ ਕਿਹਾ,“ 350 ਦਿਨਾਂ ਦੀ ਦੇਰੀ ਲਈ ਦਿੱਤਾ ਗਿਆ ਬਹਾਨਾ ਕਿ ਫਾਈਲ ਨੂੰ ਕਈ ਅਧਿਕਾਰੀਆਂ ਤੋਂ ਮਨਜ਼ੂਰ ਕਰਵਾਉਣਾ ਪਿਆ, ਬਹੁਤ ਹੀ ਮਾਮੂਲੀ ਅਤੇ ਅਸਪਸ਼ਟ ਹੈ।”

ਬੈਂਚ ਨੇ ਕਿਹਾ ਕਿ ਅਪੀਲ ਦਾਇਰ ਕਰਨ ਵਿੱਚ ਇੰਨੀ ਵੱਡੀ ਦੇਰੀ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਅਪੀਲ ਕਰਨ ਵਾਲਿਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਤੈਅ ਸਮੇਂ ਅੰਦਰ ਤੁਰੰਤ ਅਪੀਲ ਦਾਇਰ ਕਰਨੀ ਚਾਹੀਦੀ ਹੈ।

ਬੈਂਚ ਨੇ ਅੱਗੇ ਕਿਹਾ ਕਿ, “ ਆਮ ਤੌਰ ’ਤੇ, ਸਰਕਾਰੀ ਤੰਤਰ ਨੂੰ ਪ੍ਰਕਿਰਿਆ ਦੇ ਮਾਮਲਿਆਂ ਵਿੱਚ ਥੋੜ੍ਹੀ ਨਰਮੀ ਦਿਖਾਈ ਜਾ ਸਕਦੀ ਹੈ, ਪਰ ਇਸ ਮਾਮਲੇ ਦੇ ਤੱਥਾਂ ਅਤੇ ਹਾਲਾਤਾਂ ਵਿੱਚ 350 ਦਿਨਾਂ ਦੀ ਦੇਰੀ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।”

Advertisement
Tags :
AdministrativeEfficiencyCourtRulingGovernmentAppealHaryanaNewsHighCourtJudgmentIndiaLegalSystemJudiciaryUpdatelegalnewsPunjabAndHaryanaHighCourtpunjabnews
Show comments