ਨਾਈਪਰ ’ਚ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ
ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਦੇ ਮੁਹਾਲੀ ਕੈਂਪਸ ਵਿੱਚ ਅੱਜ 16ਵੇਂ ਸਾਲਾਨਾ ਡਿਗਰੀ ਵੰਡ ਸਮਾਰੋਹ ਵਿਚ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (ਡੀ ਸੀ ਜੀ ਆਈ) ਡਾ. ਰਾਜੀਵ ਸਿੰਘ ਰਘੂਵੰਸ਼ੀ ਮੁੱਖ ਮਹਿਮਾਨ ਵਜੋਂ ਪੁੱਜੇ। ਆਰ ਪੀ ਜੀ ਲਾਈਫ...
Advertisement
ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ) ਦੇ ਮੁਹਾਲੀ ਕੈਂਪਸ ਵਿੱਚ ਅੱਜ 16ਵੇਂ ਸਾਲਾਨਾ ਡਿਗਰੀ ਵੰਡ ਸਮਾਰੋਹ ਵਿਚ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (ਡੀ ਸੀ ਜੀ ਆਈ) ਡਾ. ਰਾਜੀਵ ਸਿੰਘ ਰਘੂਵੰਸ਼ੀ ਮੁੱਖ ਮਹਿਮਾਨ ਵਜੋਂ ਪੁੱਜੇ। ਆਰ ਪੀ ਜੀ ਲਾਈਫ ਸਾਇੰਸਜ਼ ਦੇ ਯੁਗਲ ਸੀਕਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਨਾਇਪਰ ਦੇ ਬੋਰਡ ਆਫ਼ ਗਵਰਨਰਜ਼ ਦੇ ਡਾਇਰੈਕਟਰ ਅਤੇ ਕਾਰਜਕਾਰੀ ਚੇਅਰਮੈਨ ਪ੍ਰੋ. ਦੁਲਾਲ ਪਾਂਡਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਡਿਗਰੀ ਵੰਡ ਸਮਾਰੋਹ ਵਿਚ ਕੁੱਲ 308 ਉਮੀਦਵਾਰਾਂ (ਸੱਤ ਪੀ ਐੱਚ ਡੀ, 178 ਐੱਮ ਐੱਸ (ਫਾਰਮਾ), 26 ਐੱਮ ਫਾਰਮਾ, 29 ਐੱਮ ਟੈੱਕ (ਫਾਰਮਾ), 20 ਐੱਮ ਟੈਕ (ਮੈਡੀਕਲ ਡਿਵਾਈਸਜ਼) ਅਤੇ 48 ਐੱਮ ਬੀ ਏ (ਫਾਰਮਾ) ਨੂੰ ਡਿਗਰੀਆਂ ਦਿੱਤੀਆਂ ਗਈਆਂ। ਸੇਨਗੁਪਤਾ ਦੇਬਜ਼ਾਨੀ ਦੇਬਦੱਤਾ ਐੱਮ ਟੈੱਕ ਫਾਰਮਾਸਿਊਟੀਕਲ ਟੈਕਨਾਲੋਜੀ ਅਤੇ ਦਿਵਿਆ ਤ੍ਰੇਹਨ ਐੱਮ ਬੀ ਏ (ਫਾਰਮਾ) ਨੇ ਸੋਨੇ ਦੇ ਤਗ਼ਮੇ ਹਾਸਲ ਕੀਤੇ, ਹੋਰ 11 ਉਮੀਦਵਾਰਾਂ ਨੂੰ ਚਾਂਦੀ ਦੇ ਤਗਮੇ ਪ੍ਰਦਾਨ ਕੀਤੇ ਗਏ।
Advertisement
Advertisement