ਹੜ੍ਹ ਪੀੜਤਾਂ ਲਈ ਮਕਾਨ ਬਣਾ ਕੇ ਦੇਣ ਦਾ ਫ਼ੈਸਲਾ
ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਵਿੱਚ ਸੁਸਾਇਟੀ ਮੈਂਬਰਾ ਨੇ ਪਿੰਡ ਮਾਣ ਤਹਿਸੀਲ ਡੇਰਾ ਬਾਬਾ ਨਾਨਕ ਵਿੱਚ 4 ਘਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਸੁਸਾਇਟੀ ਵੱਲੋਂ ਮੈਂਬਰਾਂ ਦੀ ਸਹਿਮਤੀ ਨਾਲ ਇਨ੍ਹਾਂ ਕਮਰਿਆਂ ਦਾ ਕੰਮ ਜਲਦੀ ਕਰਵਾਉਣ ਦਾ ਫ਼ੈਸਲਾ...
Advertisement
ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਵਿੱਚ ਸੁਸਾਇਟੀ ਮੈਂਬਰਾ ਨੇ ਪਿੰਡ ਮਾਣ ਤਹਿਸੀਲ ਡੇਰਾ ਬਾਬਾ ਨਾਨਕ ਵਿੱਚ 4 ਘਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਸੁਸਾਇਟੀ ਵੱਲੋਂ ਮੈਂਬਰਾਂ ਦੀ ਸਹਿਮਤੀ ਨਾਲ ਇਨ੍ਹਾਂ ਕਮਰਿਆਂ ਦਾ ਕੰਮ ਜਲਦੀ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਲਾ ਅਰੋੜਾ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਪਿੰਦਰ ਸਿੰਘ ਪੰਚਾਇਤ ਅਫਸਰ, ਡਾ. ਅਰਜਨ ਸਿੰਘ ਜਨਰਲ ਸਕੱਤਰ, ਮਾਸਟਰ ਗਗਨ ਗੁਪਤਾ ਕੈਸ਼ੀਅਰ, ਨੰਬਰਦਾਰ ਪਰਮਿੰਦਰ ਸਿੰਘ ਸੰਧੂ, ਜਗਤਾਰ ਸਿੰਘ ਗਿੱਲ, ਕੁਲਜਿੰਦਰ ਸਿੰਘ ਨਿਰਵਾਲ, ਰੇਸ਼ਮ ਸਿੰਘ ਵਿਰਕ, ਹਰਪ੍ਰੀਤ ਸਿੰਘ ਸੋਨੂ, ਤਰਸੇਮ ਸਿੰਘ ਸਿੱਧੂ, ਸੇਵਾ ਸਿੰਘ ਤੂਰਾਂ, ਤਰਲੋਕ ਸਿੰਘ ਅਤੇ ਇੰਸਪੈਕਟਰ ਬੀਰਦਵਿੰਦਰ ਸਿੰਘ ਆਦਿ ਹਾਜ਼ਰ ਸਨ।
Advertisement
Advertisement