ਸੜਕ ਹਾਦਸੇ ’ਚ ਹਲਾਕ
ਪੱਤਰ ਪ੍ਰੇਰਕ ਮੁੱਲਾਂਪੁਰ ਗਰੀਬਦਾਸ, 27 ਜੂਨ ਪਿੰਡ ਤੋਗਾਂ ਤੋਂ ਬੂਥਗੜ੍ਹ ਜਾਣ ਵਾਲੇ ਮੁੱਖ ਮਾਰਗ ’ਤੇ ਕ੍ਰਿਕਟ ਸਟੇਡੀਅਮ ਨੇੜੇ ਅੱਜ ਸਵੇਰੇ ਕਰੀਬ 3 ਵਜੇ ਕਾਰ ਪਲਟਣ ਕਾਰਨ ਪਿੰਡ ਮਾਣਕਪੁਰ ਸ਼ਰੀਫ ਵਾਸੀ ਵਰਿੰਦਰ ਸਿੰਘ ਦੀ ਮੌਤ ਹੋ ਗਈ। ਵਰਿੰਦਰ ਪਿੰਡ ਮਲੋਆ ਚੰਡੀਗੜ੍ਹ...
Advertisement
ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 27 ਜੂਨ
Advertisement
ਪਿੰਡ ਤੋਗਾਂ ਤੋਂ ਬੂਥਗੜ੍ਹ ਜਾਣ ਵਾਲੇ ਮੁੱਖ ਮਾਰਗ ’ਤੇ ਕ੍ਰਿਕਟ ਸਟੇਡੀਅਮ ਨੇੜੇ ਅੱਜ ਸਵੇਰੇ ਕਰੀਬ 3 ਵਜੇ ਕਾਰ ਪਲਟਣ ਕਾਰਨ ਪਿੰਡ ਮਾਣਕਪੁਰ ਸ਼ਰੀਫ ਵਾਸੀ ਵਰਿੰਦਰ ਸਿੰਘ ਦੀ ਮੌਤ ਹੋ ਗਈ। ਵਰਿੰਦਰ ਪਿੰਡ ਮਲੋਆ ਚੰਡੀਗੜ੍ਹ ਵਿੱਚ ਵਾਟਰ ਸਪਲਾਈ ਵਿਭਾਗ ਵਿੱਚ ਮੁਲਾਜ਼ਮ ਸੀ। ਹਾਦਸੇ ਬਾਰੇ ਪਤਾ ਲੱਗਣ ਮਗਰੋਂ ਥਾਣਾ ਮੁੱਲਾਂਪੁਰ ਗਰੀਬਦਾਸ ਦੇ ਪੁਲੀਸ ਅਫ਼ਸਰ ਗੁਰਨਾਮ ਸਿੰਘ ਨੇ ਘਟਨਾ ਸਥਾਨ ’ਤੇ ਜਾ ਕੇ ਜਾਂਚ-ਪੜਤਾਲ ਕੀਤੀ। ਮ੍ਰਿਤਕ ਦੇ ਪਿਤਾ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਲਾਸ਼ ਦਾ ਸਿਵਲ ਹਸਪਤਾਲ ਮੁਹਾਲੀ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕੀਤੀ ਗਈ ਹੈ।
Advertisement