ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਦੀ ਬਰਸੀ ਮਨਾਈ
ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੀ 19ਵੀਂ ਬਰਸੀ ਸਬੰਧੀ ਇੱਕ ਸ਼ਰਧਾਂਜਲੀ ਸਮਾਗਮ ਬਸਪਾ ਚੰਡੀਗੜ੍ਹ ਵੱਲੋਂ ਵਾਲਮੀਕਿ ਮੰਦਰ ਗਰਾਊਂਡ ਸੈਕਟਰ 38 (ਵੈਸਟ) ਡੱਡੂਮਾਜਰਾ ਵਿੱਚ ਕਰਵਾਇਆ ਗਿਆ। ਸਟੇਟ ਪ੍ਰਧਾਨ ਬ੍ਰਿਜਪਾਲ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਵਿੱਚ ਪਾਰਟੀ ਦੇ ਚੰਡੀਗੜ੍ਹ, ਜੰਮੂ-ਕਸ਼ਮੀਰ...
Advertisement
ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੀ 19ਵੀਂ ਬਰਸੀ ਸਬੰਧੀ ਇੱਕ ਸ਼ਰਧਾਂਜਲੀ ਸਮਾਗਮ ਬਸਪਾ ਚੰਡੀਗੜ੍ਹ ਵੱਲੋਂ ਵਾਲਮੀਕਿ ਮੰਦਰ ਗਰਾਊਂਡ ਸੈਕਟਰ 38 (ਵੈਸਟ) ਡੱਡੂਮਾਜਰਾ ਵਿੱਚ ਕਰਵਾਇਆ ਗਿਆ। ਸਟੇਟ ਪ੍ਰਧਾਨ ਬ੍ਰਿਜਪਾਲ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਵਿੱਚ ਪਾਰਟੀ ਦੇ ਚੰਡੀਗੜ੍ਹ, ਜੰਮੂ-ਕਸ਼ਮੀਰ ਦੇ ਸਟੇਟ ਕੋ-ਆਰਡੀਨੇਟਰ ਅਤੇ ਸੂਬਾ ਪ੍ਰਧਾਨ ਪੰਜਾਬ ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ ਸਟੇਟ ਕੋ-ਆਰਡੀਨੇਟਰ ਚੰਡੀਗੜ੍ਹ ਵਿਪੁਲ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮੁੱਖ ਮਹਿਮਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਾਂਸ਼ੀ ਰਾਮ ਦੇ ਜੀਵਨ ਸੰਘਰਸ਼ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਲੋਕ ਉਨ੍ਹਾਂ ਦੇ ਸੰਘਰਸ਼ ਤੋਂ ਪ੍ਰੇਰਨਾ ਲੈਣਗੇ ਅਤੇ ਮਹਾਨ ਬਹੁਜਨ ਆਗੂਆਂ ਦੀ ਵਿਚਾਰਧਾਰਾ ਨੂੰ ਹਰ ਘਰ ਤੱਕ ਫੈਲਾਉਣ ਅਤੇ ਚੰਡੀਗੜ੍ਹ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਮਿਸ਼ਨਰੀ ਗਾਇਕ ਰਾਜਾ ਰਾਮ ਸੰਜਰਵਾਸ ਨੇ ਬਹੁਜਨ ਸਮਾਜ ਪਾਰਟੀ ਨੂੰ ਸਮਰਪਿਤ ਗੀਤਾਂ ਰਾਹੀਂ ਬਹੁਜਨ ਮਹਾਪੁਰਸ਼ਾਂ ਦੀ ਵਿਚਾਰਧਾਰਾ ਫੈਲਾਉਣ ਲਈ ਕੰਮ ਕੀਤਾ।
Advertisement
ਸਮਾਗਮ ਵਿੱਚ ਲੋਕ ਸਭਾ ਇੰਚਾਰਜ ਸੁਖਦੇਵ ਸਿੰਘ ਸੋਨੂੰ, ਪੇਂਡੂ ਖੇਤਰ ਦੇ ਪ੍ਰਧਾਨ ਸੁਰਿੰਦਰ ਸਿੰਘ, ਜਨਰਲ ਸਕੱਤਰ ਸ਼ੰਕਰ ਰਾਓ, ਤ੍ਰਿਲੋਕ ਚੰਦ, ਗਿਰਵਰ ਸਿੰਘ, ਸਕੱਤਰ ਇੰਦਰਵੀਰ, ਸ਼ਿਮਲਾ, ਪੁਸ਼ਪੇਂਦਰ, ਰਾਜ ਕੁਮਾਰ, ਅਤੇ ਜ਼ੋਨ ਇੰਚਾਰਜਾਂ, ਵਾਰਡ ਪ੍ਰਧਾਨਾਂ, ਬੂਥ ਅਤੇ ਸੈਕਟਰ ਕਮੇਟੀਆਂ ਅਤੇ ਵਰਕਰ ਮੌਜੂਦ ਸਨ। ਮੰਚ ਸੰਚਾਲਨ ਜਨਰਲ ਸਕੱਤਰ ਐਡਵੋਕੇਟ ਵਿਕਰਾਂਤ ਸਿੰਘ ਨੇ ਕੀਤਾ।
Advertisement