ਡੀਲਰ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ
ਡੀਲਰ ਵੈਲਫੇਅਰ ਅਸੋਸੀਏਸ਼ਨ ਨਵਾਂ ਗਰਾਉਂ ਦੇ ਆਹੁਦੇਦਾਰਾਂ,ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਸੁਧੀਰ ਕੁਮਾਰ ਗੋਲਾ ਤੇ ਪ੍ਰਧਾਨ ਮਨਜੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਹੋਈ। ਇਸ ਦੌਰਾਨ ਨਵਾਂ ਗਰਾਉਂ ਖੇਤਰ ਵਿੱਚ ਪ੍ਰਾਪਰਟੀ ਡੀਲਰ ਭਾਈਚਾਰੇ ਨੂੰ ਆਉਂਦੀਆਂ ਸਮੱਸਿਆਵਾਂ ਦੇ ਹੱਲ ਕਰਨ, ਲੋਕਾਂ ਦੀਆਂ...
Advertisement
ਡੀਲਰ ਵੈਲਫੇਅਰ ਅਸੋਸੀਏਸ਼ਨ ਨਵਾਂ ਗਰਾਉਂ ਦੇ ਆਹੁਦੇਦਾਰਾਂ,ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਸੁਧੀਰ ਕੁਮਾਰ ਗੋਲਾ ਤੇ ਪ੍ਰਧਾਨ ਮਨਜੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਹੋਈ। ਇਸ ਦੌਰਾਨ ਨਵਾਂ ਗਰਾਉਂ ਖੇਤਰ ਵਿੱਚ ਪ੍ਰਾਪਰਟੀ ਡੀਲਰ ਭਾਈਚਾਰੇ ਨੂੰ ਆਉਂਦੀਆਂ ਸਮੱਸਿਆਵਾਂ ਦੇ ਹੱਲ ਕਰਨ, ਲੋਕਾਂ ਦੀਆਂ ਜਾਇਜ਼ ਮੰਗਾਂ, ਬਿਜਲੀ-ਪਾਣੀ ਦੇ ਕੁਨੈਕਸ਼ਨਾਂ ਅਤੇ ਰਜਿਸਟਰੀਆਂ ਬੰਦ ਹੋਣ ਦੇ ਮਾਮਲੇ ਉਠਾਏ ਗਏ। ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਬੰਦ ਪਈਆਂ ਰਜਿਸਟਰੀਆਂ ਨਾ ਖੋਲ੍ਹੀਆਂ ਤਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ। ਇਸ ਮੌਕੇ ਸੰਜੀਵ ਲਖਨਪਾਲ, ਕੌਂਸਲਰ ਤੇ ਨੰਬਰਦਾਰ ਅਵਤਾਰ ਸਿੰਘ ਤਾਰੀ, ਐੱਮਸੀ ਸੁਰਿੰਦਰ ਕੁਮਾਰ ਬੱਬਲ, ਜੋਗਿੰਦਰਪਾਲ ਵਾਈਸ ਚੇਅਰਮੈਨ, ਜਨਰਲ ਸਕੱਤਰ ਸਰਬਜੀਤ ਸਿੰਘ, ਜੁਆਇੰਟ ਸਕੱਤਰ ਰਾਜ ਕੁਮਾਰ, ਜਗਦੀਸ਼ ਸਿੰਘ ਵਿੱਤ ਸਕੱਤਰ, ਬੂਟਾ ਸਿੰਘ ਉਪ ਵਿੱਤ ਸਕੱਤਰ, ਵਿਪਨ ਕੁਮਾਰ ਸ਼ਰਮਾ ਲੀਗਲ ਸਲਾਹਕਾਰ, ਰੋਸ਼ਨ ਲਾਲ ਵਾਈਸ ਪ੍ਰਧਾਨ ਹਾਜ਼ਰ ਸਨ।
Advertisement
Advertisement