ਦੰਗਲ: ਪ੍ਰਿਤਪਾਲ ਨੇ ਬਿਨੀਆ ਨੂੰ ਹਰਾਇਆ
ਘਾੜ ਇਲਾਕੇ ਦੇ ਪਿੰਡ ਹਰੀਪੁਰ ਵਿੱਚ ਦੰਗਲ ਕਰਵਾਇਆ ਗਿਆ। ਚੌਧਰੀ ਚਰਨ ਸਿੰਘ ਬਰਦਾਰ ਅਤੇ ਕੁਲਵੀਰ ਸਿੰਘ ਬਾਊੁ ਹਰੀਪੁਰ ਦੀ ਦੇਖ-ਰੇਖ ਅਧੀਨ ਗਰਾਮ ਪੰਚਾਇਤ ਹਰੀਪੁਰ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ਵਿੱਚ ਪ੍ਰਿਤਪਾਲ ਫਗਵਾੜਾ ਨੇ ਬਿਨੀਆ ਜੰਮੂ ਨੂੰ ਚਿੱਤ ਕੀਤਾ।
ਇਸ ਦੰਗਲ ਦੌਰਾਨ ਹਲਕਾ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ, ਜਦੋਂ ਕਿ ਪੰਚਾਇਤ ਯੂਨੀਅਨ ਬਲਾਕ ਰੂਪਨਗਰ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਸਾਬਕਾ ਸਰਪੰਚ ਨਰਾਤਾ ਸਿੰਘ ਹਰੀਪੁਰ, ਪ੍ਰੇਮ ਸਿੰਘ ਸਰਪੰਚ ਬਰਦਾਰ,ਡੀ.ਸੀ. ਹਰੀਪੁਰ, ਭੋਥੂ ਜਿੰਦਰ ਬਰਦਾਰ, ਬਿੱਲੂ ਹਰੀਪੁਰ, ਦੀਪ ਸਿੰਘ ਸਾਬਕਾ ਸਰਪੰਚ ਹਰੀਪੁਰ, ਇਕਬਾਲ ਸਿੰਘ ਬਾਹਮਣਵਾਲਾ, ਕਾਕਾ ਸਿੰੰਘ ਸੁਖਪਾਲ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਿਰਕਤ ਕੀਤੀ।
ਦੰਗਲ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਚੌਧਰੀ ਚਰਨ ਸਿੰਘ ਬਰਦਾਰ, ਕੁਲਵੀਰ ਸਿੰਘ ਬਾਊ ਤੋਂ ਇਲਾਵਾ ਸਰਪੰਚ ਸੱਜਣ ਸਿੰਘ ਹਰੀਪੁਰ ਅਤੇ ਸਮੂਹ ਪੰਚਾਇਤ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।
