ਮਿਰਜ਼ਾ ਇਰਾਨ ਨੇ ਝੰਡੀ ਦੀ ਕੁਸ਼ਤੀ ਜਿੱਤੀ
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲੋਂ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ 33ਵਾਂ ਦੰਗਲ ਕਰਵਾਇਆ ਗਿਆ। ਇਸ ਮੌਕੇ ਦੇਸ਼-ਵਿਦੇਸ਼ ਤੋਂ 300 ਤੋਂ ਵੱਧ ਭਲਵਾਨ ਸ਼ਾਮਲ ਹੋਏ। ਹਜ਼ਾਰਾਂ ਦਰਸ਼ਕਾਂ ਨੇ 135 ਤੋਂ ਵੱਧ ਕੁਸ਼ਤੀਆਂ ਦਾ ਆਨੰਦ ਮਾਣਿਆ।...
Advertisement
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵੱਲੋਂ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ 33ਵਾਂ ਦੰਗਲ ਕਰਵਾਇਆ ਗਿਆ। ਇਸ ਮੌਕੇ ਦੇਸ਼-ਵਿਦੇਸ਼ ਤੋਂ 300 ਤੋਂ ਵੱਧ ਭਲਵਾਨ ਸ਼ਾਮਲ ਹੋਏ। ਹਜ਼ਾਰਾਂ ਦਰਸ਼ਕਾਂ ਨੇ 135 ਤੋਂ ਵੱਧ ਕੁਸ਼ਤੀਆਂ ਦਾ ਆਨੰਦ ਮਾਣਿਆ। ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਝੰਡੀ ਦੀ ਕੁਸ਼ਤੀ ਮਿਰਜ਼ਾ ਇਰਾਨ ਅਤੇ ਭੁਪਿੰਦਰ ਅਜਨਾਲਾ ਵਿਚਕਾਰ ਹੋਈ। ਕੋਈ ਨਤੀਜਾ ਸਾਹਮਣੇ ਨਾ ਆਉਂਦਾ ਦੇਖ ਪ੍ਰਬੰਧਕਾਂ ਨੇ ਅੰਕਾਂ ਦੇ ਆਧਾਰ ’ਤੇ ਕੁਸ਼ਤੀ ਕਰਵਾਈ ਜਿਸ ਵਿੱਚ ਮਿਰਜ਼ਾ ਇਰਾਨ ਨੇ ਪਹਿਲਾ ਅੰਕ ਬਣਾ ਕੇ ਇੱਕ ਲੱਖ ਦੇ ਇਨਾਮ ਵਾਲੀ ਝੰਡੀ ਦੀ ਕੁਸ਼ਤੀ ਜਿੱਤ ਲਈ। ਦੂਜੀ ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਅਤੇ ਜਲਾਲ ਇਰਾਨ ਦਰਮਿਆਨ ਹੋਈ। ਦੋਹਾਂ ਦਰਮਿਆਨ 20 ਮਿੰਟ ਮੁਕਾਬਲਾ ਚੱਲਿਆ। ਇਸ ਉਪਰੰਤ 5 ਮਿੰਟ ਦਾ ਸਮਾਂ ਅੰਕਾਂ ਦੇ ਆਧਾਰ ’ਤੇ ਦਿੱਤਾ ਗਿਆ। ਕੋਈ ਨਤੀਜਾ ਸਾਹਣੇ ਨਾ ਆਇਆ। ਅਖੀਰ ਪ੍ਰਬੰਧਕਾਂ ਨੇ ਦੋਵੇਂ ਪਹਿਲਵਾਨਾਂ ਵਿੱਚ ਟਾਸ ਪਾਇਆ ਜਿਸ ਵਿੱਚ ਜਲਾਲ ਇਰਾਨ ਨੇ ਟਾਸ ਜਿੱਤ ਕੇ ਝੰਡੀ ਦੀ ਕੁਸ਼ਤੀ ’ਤੇ ਕਬਜ਼ਾ ਕਰ ਲਿਆ। ਤੀਜੀ ਝੰਡੀ ਦੀ ਕੁਸ਼ਤੀ ਨਿਸ਼ਾਂਤ ਹਰਿਆਣਾ ਅਤੇ ਜੌਂਟੀ ਗੁੱਜਰ ਦਿੱਲੀ ਵਿਚਕਾਰ ਹੋਈ। ਕੁਝ ਮਿੰਟਾਂ ਦੌਰਾਨ ਹੀ ਜੌਂਟੀ ਗੁੱਜਰ ਨੇ ਝੰਡੀ ਦੀ ਕੁਸ਼ਤੀ ਜਿੱਤ ਲਈ। ਸੰਤ ਸਿੰਘ ਮਾਮੂਪੁਰ, ਤਿੱਤਰ ਸੋਹਾਣਾ ਅਤੇ ਲੈਂਬਰ ਪਹਿਲਵਾਨ ਨੇ ਰੈਫ਼ਰੀ ਦੀ ਭੂਮਿਕਾ ਨਿਭਾਈ। ਇਸ ਮੌਕੇ ਦੀਪਾ ਬਾਬਾ ਫਲਾਹੀ ਨੂੰ ਐਡਵੋਕੇਟ ਗਗਨਦੀਪ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਦੰਗਲ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਪ੍ਰਧਾਨ ਹਰਜਿੰਦਰ ਸਿੰਘ, ਸਤਵਿੰਦਰ ਸਿੰਘ, ਸੁਭਾਸ਼ ਸ਼ਰਮਾ, ਹਰਜੀਤ ਸਿੰਘ ਭੋਲੂ ਕੌਂਸਲਰ, ਦੀਪਾ ਬਾਬਾ ਫਲਾਹੀ, ਦਵਿੰਦਰ ਸਿੰਘ ਬੌਬੀ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਮਹਿੰਦਰ ਸਿੰਘ ਸੋਹਾਣਾ , ਐਡਵੋਕੇਟ ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਕਾਲਾ, ਬਿੰਦਾ ਧਨਾਸ, ਹਰਵਿੰਦਰ ਸਿੰਘ ਨੰਬਰਦਾਰ, ਬੂਟਾ ਸਿੰਘ, ਗੁਰਦੀਪ ਸਿੰਘ, ਅਜੇ ਪਾਠਕ ਆਦਿ ਨੇ ਪਹਿਲਵਾਨਾਂ ਦੀ ਹੱਥ ਜੋੜੀ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ।
Advertisement
Advertisement
