ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਕਾਰਨ ਜੀਰੀ ਦੀ ਵਾਢੀ ਨੂੰ ਬਰੇਕ

ਇਸ ਖੇਤਰ ਵਿਚ ਅੱਜ ਭਾਰੀ ਮੀਂਹ ਨੇ ਝੋਨੇ ਦੀ ਵਾਢੀ ਦੇ ਤੇਜ਼ ਰਫ਼ਤਾਰ ਨਾਲ ਚੱਲ ਰਹੇ ਕੰਮ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਕਈ ਥਾਵਾਂ ਉੱਤੇ ਕਿਸਾਨਾਂ ਦੀ ਪੱਕੀ ਖੜ੍ਹੀ ਜੀਰੀ ਦੀ ਫ਼ਸਲ ਧਰਤੀ ਉੱਤੇ ਵਿਛ ਗਈ ਹੈ। ਮੀਂਹ ਨਾਲ ਝੋਨੇ...
Advertisement

ਇਸ ਖੇਤਰ ਵਿਚ ਅੱਜ ਭਾਰੀ ਮੀਂਹ ਨੇ ਝੋਨੇ ਦੀ ਵਾਢੀ ਦੇ ਤੇਜ਼ ਰਫ਼ਤਾਰ ਨਾਲ ਚੱਲ ਰਹੇ ਕੰਮ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਕਈ ਥਾਵਾਂ ਉੱਤੇ ਕਿਸਾਨਾਂ ਦੀ ਪੱਕੀ ਖੜ੍ਹੀ ਜੀਰੀ ਦੀ ਫ਼ਸਲ ਧਰਤੀ ਉੱਤੇ ਵਿਛ ਗਈ ਹੈ। ਮੀਂਹ ਨਾਲ ਝੋਨੇ ਦੀ ਖਰੀਦ ਵੀ ਪ੍ਰਭਾਵਿਤ ਹੋਈ ਹੈ ਅਤੇ ਮੰਡੀਆਂ ਵਿਚ ਪਈਆਂ ਜੀਰੀ ਦੀਆਂ ਢੇਰੀਆਂ ਅਤੇ ਬੋਰੀਆਂ ਨੂੰ ਵੀ ਬਾਰਿਸ਼ ਤੋਂ ਬਚਾਉਣ ਲਈ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਾਫ਼ੀ ਤਰੱਦਦ ਕਰਨਾ ਪਿਆ ਹੈ। ਇਸ ਪੱਤਰਕਾਰ ਵੱਲੋਂ ਵੇਖਿਆ ਗਿਆ ਕਿ ਝੋਨੇ ਦੀ ਵਾਢੀ ਵਿਚ ਲੱਗੀ ਹੋਈ ਲੇਬਰ ਅਤੇ ਕੰਬਾਈਨਾਂ ਵਿਹਲੀਆਂ ਖੜ੍ਹੀਆਂ ਸਨ। ਮੰਡੀਆਂ ਵਿਚ ਅੱਜ ਆਏ ਝੋਨੇ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਖਰੀਦ ਨਹੀਂ ਹੋ ਸਕੀ। ਕਈ ਮੰਡੀਆਂ ਵਿਚ ਝੋਨੇ ਨੂੰ ਸੁਕਾਉਣ ਲਈ ਫਰੋਲਣ ਵਾਸਤੇ ਥਾਂ ਨਾ ਹੋਣ ਕਾਰਨ ਕਿਸਾਨਾਂ ਦੀਆਂ ਝੋਨੇ ਨਾਲ ਭਰੀਆਂ ਟਰਾਲੀਆਂ ਇਵੇਂ ਹੀ ਖੜ੍ਹੀਆਂ ਰਹੀਆਂ। ਕਿਸਾਨਾਂ ਨੇ ਦੱਸਿਆ ਕਿ ਤਾਜ਼ਾ ਮੀਂਹ ਨਾਲ ਖੇਤਾਂ ਵਿਚ ਪਾਣੀ ਭਰਨ ਕਾਰਨ ਦੋ ਦਿਨ ਕੰਬਾਈਨਾਂ ਨਹੀਂ ਚੱਲ ਸਕਣਗੀਆਂ। ਹੱਥਾਂ ਨਾਲ ਵਾਢੀ ਵੀ ਪ੍ਰਭਾਵਿਤ ਹੋਵੇਗੀ। ਮੌਸਮ ਵਿਭਾਗ ਵੱਲੋਂ ਮੰਗਲਵਾਰ ਨੂੰ ਮੀਂਹ ਦੀ ਦਿੱਤੀ ਭਵਿੱਖਬਾਣੀ ਨਾਲ ਕਿਸਾਨਾਂ ਦੇ ਚਿਹਰੇ ਉਤਰੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਐਤਕੀਂ ਪਹਿਲਾਂ ਹੀ ਝੋਨੇ ਦਾ ਝਾੜ ਬਹੁਤ ਘੱਟ ਹੈ। ਝੋਨੇ ਨੂੰ ਮਧਰੇਪਣ ਦੇ ਰੋਗ ਤੋਂ ਇਲਾਵਾ ਝੁਲਸ, ਹਲਦੀ ਅਤੇ ਡੋਡੀ ਦੇ ਰੋਗ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਝੋਨੇ ਦਾ ਝਾੜ ਅੱਧਾ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਰ ਮੀਂਹ ਪੈਂਦਾ ਹੈ ਤਾਂ ਝਾੜ ’ਤੇ ਹੋਰ ਫ਼ਰਕ ਪਵੇਗਾ। ਕਿਸਾਨਾਂ ਨੇ ਕਿਹਾ ਕਿ ਮੀਂਹ ਕਾਰਨ ਆਲੂਆਂ ਦੀ ਬਿਜਾਈ ’ਤੇ ਵੀ ਅਸਰ ਪਵੇਗਾ।

Advertisement
Advertisement
Show comments