ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਲਚਰ ਲੈਂਡ ਧੂਰੀ ਕਲੱਬ ਨੇ ਜਿੱਤਿਆ ਭੰਗਡ਼ਾ ਕੱਪ

ਪੱਤਰ ਪ੍ਰੇਰਕ ਅਮਲੋਹ, 30 ਜੂਨ ਜੱਸੀ ਫਿਲਮੀ ਸਟਾਰ ਭੱਗੜਾ ਗਰੁੱਪ ਸੌਂਟੀ, ਪਰਵਾਸੀ ਭਾਰਤੀਆਂ ਅਤੇ ਗ੍ਰਾਮ ਪੰਚਾਇਤ ਵੱਲੋਂ ਨਗਰ ਨਿਵਾਸਿਆਂ ਦੇ ਸਹਿਯੋਗ ਨਾਲ ਪਹਿਲਾ ਸ਼ਾਨਦਾਰ ਭੰਗੜਾ ਕੱਪ, ਦਸਤਾਰ ਸਜਾਓ ਮੁਕਾਬਲਾ ਅਤੇ ਪੰਜਾਬੀ ਮੁਟਿਆਰਾਂ ਦਾ ਪਹਿਰਾਵਾ ਮੁਕਾਬਲਾ ਪਿੰਡ ਸੌਂਟੀ ਦੇ ਪਾਰਕ ਵਿਚ...
ਕਲਚਰ ਲੈਂਡ ਧੂਰੀ ਕਲੱਬ ਦੀ ਟੀਮ ਨੂੰ ਟਰਾਫੀ ਦਿੰਦੇ ਹੋਏ ਜਗਦੀਸ਼ ਸਿੰਘ ਦੀਸਾ ਅਤੇ ਹੋਰ। -ਫੋਟੋ: ਸੂਦ
Advertisement

ਪੱਤਰ ਪ੍ਰੇਰਕ

ਅਮਲੋਹ, 30 ਜੂਨ

Advertisement

ਜੱਸੀ ਫਿਲਮੀ ਸਟਾਰ ਭੱਗੜਾ ਗਰੁੱਪ ਸੌਂਟੀ, ਪਰਵਾਸੀ ਭਾਰਤੀਆਂ ਅਤੇ ਗ੍ਰਾਮ ਪੰਚਾਇਤ ਵੱਲੋਂ ਨਗਰ ਨਿਵਾਸਿਆਂ ਦੇ ਸਹਿਯੋਗ ਨਾਲ ਪਹਿਲਾ ਸ਼ਾਨਦਾਰ ਭੰਗੜਾ ਕੱਪ, ਦਸਤਾਰ ਸਜਾਓ ਮੁਕਾਬਲਾ ਅਤੇ ਪੰਜਾਬੀ ਮੁਟਿਆਰਾਂ ਦਾ ਪਹਿਰਾਵਾ ਮੁਕਾਬਲਾ ਪਿੰਡ ਸੌਂਟੀ ਦੇ ਪਾਰਕ ਵਿਚ ਕਰਵਾਇਆ ਗਿਆ। ਭੰਗੜਾ ਮੁਕਾਬਲੇ ਵਿੱਚ ਕਲਚਰ ਲੈਂਡ ਧੂਰੀ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਸ ਨੂੰ 11 ਹਜ਼ਾਰ ਰੁਪਏ ਅਤੇ ਟਰਾਫੀ ਦੇ ਸਨਮਾਨਿਤ ਕੀਤਾ ਗਿਆ। ਦੂਸਰਾ ਇਨਾਮ ਲੜਕੀ ਪਰਦੀਪ ਕਾਹੀ ਬਸੀ ਪਠਾਣਾਂ ਨੇ ਹਾਸਲ ਕੀਤਾ ਜਿਸ ਨੂੰ ਟਰਾਫੀ ਤੇ 6100 ਰੁਪਏ ਦਿੱਤੇ ਗੲੇ। ਤੀਸਰਾ ਇਨਾਮ ਦੇਸ਼ ਭਗਤ ਕਾਲਜ ਦੀ ਟੀਮ ਨੇ ਹਾਸਲ ਕੀਤਾ ਜਿਸ ਨੂੰ ਟਰਾਫੀ ਅਤੇ 2100 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਜਸ਼ਨਦੀਪ ਸਿੰਘ ਰਾੜਾ ਸਾਹਿਬ ਜੇਤੂ ਰਿਹਾ ਜਿਸ ਨੂੰ 1100 ਰੁਪਏ ਤੇ ਟਰਾਫੀ ਨਾਲ ਸਨਮਾਨਿਆ ਗਿਆ। ਪੰਜਾਬੀ ਪਹਿਰਾਵੇ ਵਿੱਚ ਅੰਜਲੀ ਪਿੰਡ ਸੌਟੀ ਜੇਤੂ ਰਹੀ ਜਿਸ ਨੂੰ 1100 ਰੁਪਏ ਤੇ ਟਰਾਫੀ ਦਿੱਤੀ ਗਈ। ਇਨਾਮਾਂ ਦੀ ਵੰਡ ਪਿੰਡ ਸੌਂਟੀ ਦੇ ਸਮਾਜ ਸੇਵੀ ਜਗਦੀਸ਼ ਸਿੰਘ ਦੀਸਾ ਨੇ ਕੀਤੀ।

Advertisement
Tags :
ਕਲਚਰਕਲੱਬਜਿੱਤਿਆਧੂਰੀਭੰਗਡ਼ਾਲੈਂਡ
Show comments