ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਹਨਪੁਰ ਖੂਹੀ ਸਕੂਲ ’ਚ ਸੱਭਿਆਚਾਰਕ ਸਮਾਗਮ ਕਰਵਾਇਆ

ਪ੍ਰਿੰਸੀਪਲ ਨੇ ਸਾਲਾਨਾ ਰਿਪੋਰਟ ਪੜ੍ਹੀ
ਸੱਭਿਆਚਾਰਕ ਸਮਾਗਮ ਦੌਰਾਨ ਹਾਜ਼ਰ ਪਤਵੰਤੇ।
Advertisement

ਬਲਵਿੰਦਰ ਰੈਤ

ਨੂਰਪੁਰ ਬੇਦੀ, 8 ਫਰਵਰੀ

Advertisement

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਵਿੱਚ ਸਾਲਾਨਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਸਕੂਲ ਦੇ ਬੱਚਿਆਂ ਨੇ ਗਿੱਧਾ ਤੇ ਭੰਗੜਾ, ਵੱਖ ਵੱਖ ਗੀਤਾਂ ਦੇ ਕੋਰੀਓਗ੍ਰਾਫੀ ਕਰਕੇ ਚੰਗਾ ਰੰਗ ਬੰਨ੍ਹਿਆ। ਸਕੂਲ ਦੇ ਵਿਦਿਆਰਥੀ ਵਿਸ਼ਾਲ ਸਿੰਘ ਨੇ ਗੀਤ ਨਾਲ ਸ਼ੁਰੂਆਤ ਕੀਤੀ। ਸਕੂਲ ਪ੍ਰਿੰਸੀਪਲ ਅਨਿਲ ਜੋਸ਼ੀ ਨੇ ਸਾਲਾਨਾ ਰਿਪੋਰਟ ਪੜ੍ਹ ਕੇ ਸਣਾਈ। ਸਟੇਜ ਸੰਚਾਲਨ ਲੈਕਚਰਾਰ ਸਤਪਾਲ ਅਤੇ ਦੋ ਵਿਦਿਆਰਥਣਾਂ ਨੇ ਕੀਤਾ। ਇਸ ਮੌਕੇ ਉਘੇ ਕਾਰੋਬਾਰੀ ਨਸੀਬ ਚੰਦ ਪਲਾਟਾ ਨੇ ਸਕੂਲ ਲਈ ਪੰਜ ਹਜ਼ਾਰ ਰੁਪਏ ਦੀ ਵਿੱਤੀ ਮਦਦ ਤੋਂ ਇਲਾਵਾ ਇਮਾਰਤ ਲਈ ਸਮੱਗਰੀ ਵੀ ਭੇਟ ਕੀਤੀ। ਕਾਹਨਪੁਰ ਖੂਹੀ ਦੇ ਸਰਪੰਚ ਮੱਖਣ, ਕਲਵਾਂ ਦੇ ਸਰਪੰਚ ਗੁਰਜੀਤ ਸਿੰਘ ਗੋਲਡੀ, ਗੁਰਨੈਬ ਸਿੰਘ ਗੋਚਰ, ਜੀਵਨ ਕੁਮਾਰ ਸੰਜੂ ਹਰੀਪੁਰ, ਹਰੀ ਕ੍ਰਿਸ਼ਨ ਰੈਸੜਾਂ ਨੇ ਸਕੂਲ ਦੀ ਬਿਹਤਰੀ ਲਈ ਕ੍ਰਮਵਾਰ 21-21 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ।

ਵਿੱਕੀ ਪਲਾਟਾ, ਜਤਿੰਦਰਪਾਲ ਸਿੰਘ ਗੋਲਡੀ, ਅਮਰੀਕ ਸਿੰਘ ਸਰਪੰਚ ਨਲਹੋਟੀ, ਬਲਬੀਰ ਸਿੰਘ ਹੈੱਡ ਟੀਚਰ ਕਾਹਨਪੁਰ ਖੂਹੀ, ਅਸ਼ਵਨੀ ਕੁਮਾਰ ਕਮਲ, ਸ਼ੋਰਭ ਸ਼ਰਮਾ, ਧਰਮਪਾਲ, ਗੁਰਮੀਤ ਸਿੰਘ ਸੰਧੂ ਸਰਪੰਚ ਰੈਂਸੜਾ, ਵਿਪਨ ਕਟਾਰੀਆਂ, ਗੁਰਪਾਲ ਸਿੰਘ, ਯਾਦਵਿੰਦਰ ਸਿੰਘ, ਸਾਬਕਾ ਸਰਪੰਚ ਪ੍ਰੇਮ ਚੰਦ, ਗੁਰਚੈਨ ਪੰਚ, ਹਰੀਯੋਗ ਪੰਚ ਅਤੇ ਬਲਬੀਰ ਸਿੰਘ ਨੇ ਸਕੂਲ ਨੂੰ ਮਾਲੀ ਸਹਾਇਤਾ ਦਿੱਤੀ। ਪਤਵੰਤੇ ਸੱਜਣਾਂ ਦਾ ਸਹਿਯੋਗ ਦੇਣ ਲਈ ਪ੍ਰਿੰਸੀਪਲ ਅਨਿਲ ਜੋਸ਼ੀ ਨੇ ਧੰਨਵਾਦ ਕੀਤਾ। ਇਸ ਮੌਕੇ ਲੈਕਚਾਰਾਰ ਸਤਪਾਲ, ਅਨਿਲ ਸ਼ਰਮਾ, ਮਨੋਰਵਾ, ਗੁਰਪਾਲ ਸਿੰਘ, ਸ਼ਿਵ ਕੁਮਾਰ, ਯਾਦਵਿੰਦਰ, ਅਵਨੀਸ਼ ਕੁਮਾਰ ਕਪਿਲ, ਗੋਪਾਲ ਕ੍ਰਿਸ਼ਨ, ਰਾਜਵਿੰਦਰ ਕੌਰ, ਸੰਦੀਪ ਕੁਮਾਰੀ, ਸੋਰਭ ਸ਼ਰਮਾ, ਹਰਜੀਤ ਕੌਰ, ਹਰਪ੍ਰੀਤ ਕੌਰ ਸਾਇੰਸ, ਹਰਪ੍ਰੀਤ ਕੌਰ ਮੈਥ, ਹਰਦੀਪ ਕੌਰ, ਜਸਵਿੰਦਰ ਸਿੰਘ ਡੀਪੀਈ, ਜਸਵਿੰਦਰ ਸਿੰਘ ਵੋਕੇਸ਼ਨਲ ਟ੍ਰੇਨਰ, ਗੁਰਪ੍ਰੀਤ ਕੌਰ, ਦੀਪਕ ਕੁਮਾਰ, ਉਂਕਾਰ ਕੌਰ, ਗੁਰਮੁੱਖ ਸਿੰਘ, ਹਰਜਿੰਦਰ ਕੌਰ, ਬੰਧਨਾ, ਹਰਭਜਨ ਸਿੰਘ, ਬਲਬੀਰ ਚੰਦ, ਰਣਜੀਤ ਸਿੰਘ ਮੀਨਾ ਨੇ ਯੋਗਦਾਨ ਪਾਇਆ।

Advertisement