ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਸਹਿਰੇ ਮੌਕੇ ਸੱਭਿਆਚਾਰਕ ਮੇਲਾ ਤੇ ਕਬੱਡੀ ਟੂਰਨਾਮੈਂਟ 

ਗਾਇਕਾ ਕਮਲ ਸਿੱਧੂ ਵੱਲੋਂ ਨੇ ਗਾਇਕੀ ਨਾਲ ਰੰਗ ਬੰਨ੍ਹਿਅਾ
ਸ੍ਰੀ ਰਾਮ ਲੀਲਾ ਮੈਦਾਨ ਮੋਰਿੰਡਾ ਵਿੱਚ ਪ੍ਰੋਗਰਾਮ ਪੇਸ਼ ਕਰਦੀ ਹੋਈ ਗਾਇਕਾ ਕਮਲ ਸਿੱਧੂ।
Advertisement

ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਰਾਮ ਲੀਲਾ ਕਮੇਟੀ ਮੋਰਿੰਡਾ ਦੇ ਪ੍ਰਧਾਨ ਅਤੇ ਖਰੜ੍ਹ ਤੋਂ ਹਲਕਾ ਇੰਚਾਰਜ ਕਾਂਗਰਸ ਵਿਜੈ ਸ਼ਰਮਾ ਟਿੰਕੂ ਨੇ ਦੱਸਿਆ ਕਿ ਇੱਕ ਪਿੰਡ ਓਪਨ ਕਬੱਡੀ ਮੁਕਾਬਲੇ ਵਿੱਚ ਧਨੌਰੀ ਦੀ ਟੀਮ ਨੇ ਢੋਡੇ ਮਾਜਰਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ 45 ਕਿੱਲੋ ਭਾਰ ਵਰਗ ਕਬੱਡੀ ਮੁਕਾਬਲਿਆਂ ਵਿੱਚ ਖਰਕੇ ਪਾਂਡੋ (ਹਰਿਆਣਾ) ਟੀਮ ਨੇ ਪਹਿਲਾ ਸਥਾਨ, 55 ਕਿੱਲੋ ਭਾਰ ਵਰਗ ਵਿੱਚ ਰਜਾਪੁਰ ਨੇ ਪਹਿਲਾ ਸਥਾਨ, 70 ਕਿੱਲੋ ਭਾਰ ਵਰਗ ਵਿੱਚ ਗੋਹ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਦਸਹਿਰਾ ਸਮਾਗਮ ਦੌਰਾਨ ਗਾਇਕਾ ਕਮਲ ਸਿੱਧੂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵਿਜੈ ਸ਼ਰਮਾ ਟਿੰਕੂ, ਕੌਂਸਲਰ ਰਕੇਸ਼ ਕੁਮਾਰ ਬੱਗਾ, ਕੌਂਸਲ ਰਜੇਸ਼ ਸਿਸੋਦੀਆ, ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ ਵਲੋਂ ਕੀਤੀ ਗਈ। ਇਸ ਮੌਕੇ ਨੈਸ਼ਨਲ ਕਬੱਡੀ ਖਿਡਾਰਨ ਰੁਪਿੰਦਰ ਕੌਰ ਮੋਰਿੰਡਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਬੱਡੀ ਮੁਕਾਬਲਿਆਂ ਦੌਰਾਨ ਕੁਮੈਂਟਰੀ ਦੀ ਭੂਮਿਕਾ ਹਰਜਤ ਲੱਲ ਕਲਾਂ, ਕੁਲਬੀਰ ਸਮਰੌਲੀ, ਰੋਹਿਤ ਮੋਰਿੰਡਾ ਵਲੋਂ ਨਿਭਾਈ ਗਈ ਅਤੇ ਰੈਫਰੀ ਦੀ ਭੂਮਿਕਾ ਪ੍ਰਦੀਪ ਰੌਲੂਮਾਜਰਾ, ਰਾਮ ਨਿਊਆਂ, ਜੱਗੀ ਰੰਗੀਆਂ, ਪੰਮਾ ਬਜਹੇੜੀ ਅਤੇ ਮੇਜਰ ਸਹੇੜੀ ਨੇ ਅਦਾ ਕੀਤੀ। ਇਸ ਮੌਕੇ ਪਰਮਜੀਤ ਪੰਮੀ, ਹਰਜੋਤ ਸਿੰਘ ਢੰਗਰਾਲੀ, ਸਾਬਕਾ ਕੌਂਸਲ ਪ੍ਰਧਾਨ, ਧਰਮਪਾਲ ਥੰਮਣ, ਮਾਸਟਰ ਜਗੀਰ ਸਿੰਘ, ਭਗਵੰਤ ਸਿੰਘ ਸੋਢੀ, ਕੰਵਲਜੀਤ ਸਿੰਘ ਰੰਧਾਵਾ, ਅਜਾਇਬ ਸਿੰਘ, ਕਰਨੈਲ ਸਿੰਘ ਮੜੌਲੀ ਅਤੇ ਇਲਾਕਾ ਨਿਵਾਸੀ ਮੌਜੂਦ ਸਨ।

ਕੈਪਸ਼ਨ- ਸ੍ਰੀ ਰਾਮ ਲੀਲਾ ਮੈਦਾਨ ਮੋਰਿੰਡਾ ਵਿੱਚ ਪ੍ਰੋਗਰਾਮ ਪੇਸ਼ ਕਰਦੀ ਹੋਈ ਗਾਇਕਾ ਕਮਲ ਸਿੱਧੂ।

Advertisement

Advertisement
Show comments