ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਿਟਕੋ ਦੇ ਪੈਟਰੋਲ ਪੰਪਾਂ ਤੋਂ ਡੀਜ਼ਲ ਖ਼ਰੀਦੇਗਾ ਸੀਟੀਯੂ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 1 ਜੁਲਾਈ ਚੰਡੀਗੜ੍ਹ ਟਰਾਂਸਪੋਰਟ ਅੰਟਰਟੇਕਿੰਗ (ਸੀਟੀਯੂ) ਵੱਲੋਂ ਪਹਿਲਾਂ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ ਤੋਂ ਡੀਜ਼ਲ ਪਵਾਇਆ ਜਾਂਦਾ ਸੀ, ਪਰ ਹੁਣ ਸਿਟਕੋ ਦੇ ਪੈਟਰੋਲ ਪੰਪਾਂ ਤੋਂ ਹੀ ਪਵਾਇਆ ਜਾਵੇਗਾ। ਇਹ ਫ਼ੈਸਲਾ ਅੱਜ ਹੋਟਲ ਮਾਊਂਟ ਵਿਊ ਵਿੱਚ ਹੋਈ...
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 1 ਜੁਲਾਈ

Advertisement

ਚੰਡੀਗੜ੍ਹ ਟਰਾਂਸਪੋਰਟ ਅੰਟਰਟੇਕਿੰਗ (ਸੀਟੀਯੂ) ਵੱਲੋਂ ਪਹਿਲਾਂ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ ਤੋਂ ਡੀਜ਼ਲ ਪਵਾਇਆ ਜਾਂਦਾ ਸੀ, ਪਰ ਹੁਣ ਸਿਟਕੋ ਦੇ ਪੈਟਰੋਲ ਪੰਪਾਂ ਤੋਂ ਹੀ ਪਵਾਇਆ ਜਾਵੇਗਾ। ਇਹ ਫ਼ੈਸਲਾ ਅੱਜ ਹੋਟਲ ਮਾਊਂਟ ਵਿਊ ਵਿੱਚ ਹੋਈ ਸਿਟਕੋ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਇਸ ਦੇ ਨਾਲ ਹੀ ਸਿਟਕੋ ਵੱਲੋਂ ਸੈਕਟਰ-24 ਵਿੱਚ ਸਥਿਤ ਹੋਟਲ ਪਾਰਕ ਵਿਊ ਦੀ ਮੁਰੰਮਤ ਕਰਵਾਉਣ ਲਈ 98 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਸਿਟਕੋ ਵੱਲੋਂ ਹੋਟਲ ਪਾਰਕ ਵਿਊ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਲਈ ਪੜਾਅਵਾਰ ਮੁਰੰਮਤ ਕੀਤੀ ਜਾਵੇਗੀ। ਇਸ ਮੁਰੰਮਤ ਤੋਂ ਬਾਅਦ ਹੋਟਲ ਪਾਰਕ ਵਿਊ ਦੇ ਕਮਰਿਆਂ ਅਤੇ ਹੋਰ ਬੁਕਿੰਗ ਦਾ ਕਿਰਾਇਆ ਵਧਾਇਆ ਜਾਵੇਗਾ।

ਸਿਟਰੋ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਸੁਖਨਾ ਝੀਲ ’ਤੇ ਚੱਲ ਰਹੀਆਂ ਦੁਕਾਨਾਂ ਬਾਰੇ ਵਿਚਾਰ-ਚਰਚਾ ਕੀਤੀ ਗਈ ਅਤੇ ਇਨ੍ਹਾਂ ਦੁਕਾਨਾਂ ਨੂੂੰ ਨਵੇਂ ਸਿਰੇ ਤੋਂ ਕਿਰਾਏ ’ਤੇ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸਿਟਕੋ ਦੇ ਅਧਿਕਾਰੀਆਂ ਨੇ ਕਿਹਾ ਕਿ ਸੁਖਨਾ ਝੀਲ ਦੀਆਂ ਦੁਕਾਨਾਂ ’ਤੇ ਸਾਮਾਨ ਵੀ ਲੋਕਾਂ ਦੀ ਮੰਗ ਅਨੁਸਾਰ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਉਸ ਦੀ ਕੀਮਤਾਂ ਵੀ ਲੋਕ-ਪੱਖੀ ਹੀ ਰੱਖੀ ਜਾਣਗੀਆਂ। ਸਿਟਕੋ ਦੇ ਅਧਿਕਾਰੀਆਂ ਨੇ ਕਿਹਾ ਕਿ ਸੁਖਨਾ ਝੀਲ ’ਤੇ ਨਿੱਜੀ ਤੌਰ ’ਤੇ ਸਾਮਾਨ ਵੇਚਣ ਵਾਲਿਆਂ ’ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਕਰ ਕੇ ਸੁਖਨਾ ਝੀਲ ’ਤੇ ਲੱਖਾਂ ਰੁਪਏ ਕਿਰਾਏ ’ਤੇ ਦੁਕਾਨਾਂ ਲੈਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੁਖਨਾ ਝੀਲ ’ਤੇ ਸਿਟਕੋ ਦੀਆਂ ਦੁਕਾਨਾਂ ਤੋਂ ਇਲਾਵਾ ਕਿਸੇ ਵੀ ਨਿੱਜੀ ਵਿਕਰੇਤਾ ਨੂੰ ਕੋਈ ਸਾਮਾਨ ਵੇਚਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।

Advertisement